ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਪ੍ਰਭਾਵਸ਼ਾਲੀ ਅਧਿਆਪਨ ਨੂੰ ਲੈ ਕੇ ਕੈਲੀਫੋਰਨੀਆ ਪਬਲਿਕ ਸਕੂਲ, ਖੁਖਰਾਣਾ ਵਿਖੇ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਬਰਾੜ ਦੀ ਦੇਖ-ਰੇਖ ਹੇਠ ਚੱਲ ਰਹੀ ਅਧਿਆਪਕ ਸਿਖਲਾਈ ਲੜੀ ਦੇ ਤਹਿਤ ਅੱਜ ਸੈਸ਼ਨ ਦੇ ਦੂਸਰੇ ਦਿਨ ਸਭ ਤੋਂ ਮਹੱਤਵਪੂਰਨ ਵਿਸ਼ਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ | ਕਲਾਸ-ਰੂਮ ਪ੍ਰਬੰਧਨ, ਨਵੀਨਤਮ ਤਕਨੀਕਾਂ, ਪ੍ਰਭਾਵਸ਼ਾਲੀ ਸਿੱਖਿਆ ਅਤੇ ਸਿੱਖਣ ਦੀ ਨੀਂਹ ਲਈ ਯੋਗ ਅਗਵਾਈ ਕੀਤੀ ਗਈ | ਸੈਸ਼ਨ ਦੇ ਸ਼ੁਰੂਆਤ ਵਿਚ ਸਕੂਲ ਪਿ੍ੰਸੀਪਲ ਵੇਦ ਪ੍ਰਕਾਸ਼ ਸ਼ਰਮਾ ਨੇ ਇਸ ਸੈਸ਼ਨ ਲਈ ਪਹੁੰਚੇ ਖ਼ਾਸ ਮਹਿਮਾਨ ਮਿ੍ਦੁਲ ਝਿੰਗਨ ਦਾ ਨਿੱਘਾ ਸਵਾਗਤ ਕੀਤਾ, ਜੋ ਕਿ ਇਕ ਤਜਰਬੇਕਾਰ ਅਕਾਦਮਿਕ ਸਲਾਹਕਾਰ ਅਤੇ ਅਧਿਆਪਕਾਂ ਦੀਆਂ ਜਮਾਤ ਪ੍ਰਬੰਧਨ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਵਿਦਿਆਰਥੀਆਂ ਨੂੰ ਨਵੇ-ਨਵੇ ਤਰੀਕਿਆਂ ਨਾਲ ਅਧਿਆਪਨ ਕਰਵਾਉਣ ਬਾਰੇ ਕਈ ਢੰਗਾਂ ਬਾਰੇ ਸਹੀ ਸੇਧ ਦਿੰਦੇ ਹਨ | ਉਨ੍ਹਾਂ ਨੇ ਸਿੱਖਿਆ ਖੇਤਰ ਵਿਚ ਆਪਣੀਆਂ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਸਾਂਝਾ ਕੀਤਾ | ਸ੍ਰੀਮਤੀ ਝਿੰਗਨ ਨੇ ਇਕ ਸੂਝਵਾਨ ਅਤੇ ਇੰਟਰ ਐਕਟਿਵ ਸੈਸ਼ਨ ਦੀ ਅਗਵਾਈ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਲਾਸ-ਰੂਮ ਪ੍ਰਬੰਧਨ ਨਾ ਸਿਰਫ਼ ਛੋਟੇ ਬੱਚਿਆਂ ਲਈ ਸਗੋਂ ਹਰੇਕ ਉਮਰ ਦੇ ਸਮੂਹਾਂ ਲਈ ਜ਼ਰੂਰੀ ਹੈ | ਉਨ੍ਹਾਂ ਨੇ ਅਧਿਆਪਕਾਂ ਨੂੰ ਸਰਗਰਮੀ ਨਾਲ ਇਸ ਵਿਸ਼ੇ ਨਾਲ ਜੋੜਿਆ, ਅਤੇ ਉਨ੍ਹਾਂ ਨੂੰ ਕਲਾਸ-ਰੂਮਾਂ ਵਿਚ ਵਿਦਿਆਰਥੀਆਂ ਦੀਆਂ ਅਸਲ ਚੁਣੌਤੀਆਂ ਨੂੰ ਸਾਂਝਾ ਕਰਨ ਲਈ ਸੱਦਾ ਦਿੱਤਾ | ਇਸ ਤਰਾਂ ਇਹ ਸੈਸ਼ਨ ਸਫਲਤਾਪੂਰਵਕ ਸਮਾਪਤ ਹੋਇਆ | ਸਤਿਕਾਰ ਅਤੇ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਪਿ੍ੰਸੀਪਲ ਨੇ ਸ੍ਰੀਮਤੀ ਝਿੰਗਨ ਨੂੰ ਇਕ ਯਾਦਗਾਰੀ ਚਿੰਨ ਭੇਟ ਕੀਤਾ |