ਬਾਘਾ ਪੁਰਾਣਾ, 4 ਜੂਨ (ਗੁਰਮੀਤ ਸਿੰਘ ਮਾਣੂੰਕੇ)-ਨੰਬਰਦਾਰ ਐਸੋਸੀਏਸ਼ਨ ਰਜਿ: (169) ਗ਼ਾਲਿਬ ਬਾਘਾ ਪੁਰਾਣਾ ਦੀ ਮੀਟਿੰਗ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਵਿਖੇ ਹੋਈ ਜਿਸ 'ਚ ਨੰਬਰਦਾਰ ਯੂਨੀਅਨ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਨੰਬਰਦਾਰਾਂ ਨੇ ਕਿਹਾ ਉਨ੍ਹਾਂ ਦਾ ਮਾਣ ਭੱਤਾ ਲਗ-ਪਗ 6 ਮਹੀਨਿਆਂ ਤੋਂ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਰੈਵੀਨਿਊ ਮਾਲ ਮਹਿਕਮੇ ਤੋਂ ਇਕੱਠਾ ਹੁੰਦਾ ਹੈ ਪਰ ਮਾਲ ਮਹਿਕਮੇ ਦੇ ਪਟਵਾਰ ਖ਼ਾਨਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਪਟਵਾਰ ਖ਼ਾਨਿਆਂ ਦੇ ਲਈ ਪੱਕੀ ਗਰਾਂਟ ਹੋਣੀ ਚਾਹੀਦੀ ਹੈ ਅਤੇ ਉਹ ਗਰਾਂਟ ਨੰਬਰਦਾਰ ਆਪਣੇ ਹੱਥੀਂ ਲਾਉਣ ਕਿਉਂਕਿ ਨੰਬਰਦਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਹਨ | ਨੰਬਰਦਾਰਾਂ ਨੇ ਕਿਹਾ ਕਿ ਨਿਸ਼ਾਨਦੇਹੀ ਵਾਲੀ ਮਸ਼ੀਨ ਜੇ.ਬੀ.ਸੀ. ਪ੍ਰਾਈਵੇਟ ਤੌਰ ਲਿਆਉਣੀ ਪੈਂਦੀ ਹੈ ਜੋ ਕਿ 15 ਤੋਂ 20 ਹਜ਼ਾਰ ਦੇ ਵਿਚ ਆਉਂਦੀ ਹੈ | ਇਹ ਮਸ਼ੀਨ ਤਹਿਸੀਲ ਦੇ ਵਿਚ ਸਰਕਾਰੀ ਤੌਰ 'ਤੇ ਹੋਣੀ ਚਾਹੀਦੀ ਹੈ ਅਤੇ ਇਸ ਮਸ਼ੀਨ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ | ਉਨ੍ਹਾਂ ਕਿਹਾ ਕਿ ਨੰਬਰਦਾਰਾਂ ਨੇ ਆਨਲਾਈਨ ਕੰਮ ਸ਼ੁਰੂ ਕਰ ਦਿੱਤਾ ਅਤੇ ਨੰਬਰਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਮੋਬਾਈਲ ਨੈਟ ਭੱਤਾ ਮਿਲਣਾ ਚਾਹੀਦਾ ਹੈ | ਨੰਬਰਦਾਰ ਯੂਨੀਅਨ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਨੰਬਰਦਾਰ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ | ਇਸ ਮੀਟਿੰਗ 'ਚ ਜਗਸੀਰ ਸਿੰਘ ਕਾਲੇਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਗਾ, ਜਗਰੂਪ ਸਿੰਘ ਲੰਗੇਆਣਾ ਤਹਿਸੀਲ ਪ੍ਰਧਾਨ ਬਾਘਾ ਪੁਰਾਣਾ, ਮੀਤ ਪ੍ਰਧਾਨ ਅਵਤਾਰ ਸਿੰਘ ਸਮਾਧ ਭਾਈ, ਜਗਰਾਜ ਸਿੰਘ ਚੰਦ ਨਵਾਂ, ਐਗਜ਼ੈਕਟਿਵ ਮੈਂਬਰ ਪੰਜਾਬ ਗੁਰਮੀਤ ਸਿੰਘ ਘੋਲੀਆ, ਕੁਲਵੰਤ ਸਿੰਘ, ਇਕੱਤਰ ਸਿੰਘ ਲਧਾਈਕੇ, ਸਿਮਰਨਜੀਤ ਸਿੰਘ ਨੱਥੋਕੇ, ਸੋਨੀ ਘੋਲੀਆ, ਪ੍ਰਗਟ ਸਿੰਘ, ਗਰਜ਼ਾ ਸਿੰਘ, ਅੰਮਿ੍ਤਾਪਾਲ ਸਿੰਘ ਸਾਹੋਕੇ, ਮਲਕੀਤ ਸਿੰਘ ਆਲਮ ਵਾਲਾ, ਪਿਆਰਾ ਬੁੱਧ ਸਿੰਘ ਵਾਲਾ, ਲਖਵੀਰ ਸਿੰਘ, ਰੇਸ਼ਮ ਸਿੰਘ ਮੋੜ ਨੌ ਆਬਾਦ, ਜਸਵੰਤ ਸਿੰਘ ਮਾਹਲਾ, ਗੁਰਦੀਪ ਸਿੰਘ ਮਾਹਲਾ ਖ਼ੁਰਦ, ਬਖਤੌਰ ਸਿੰਘ ਜੈਮਲ ਵਾਲਾ, ਕੁਲਵੰਤ ਸਿੰਘ ਵੱਡਾਘਰ, ਗੁਰਪ੍ਰੀਤ ਸਿੰਘ, ਸੁਖਜੀਵਨ ਸਿੰਘ, ਹਰਦੇਵ ਸਿੰਘ ਲੰਗੇਆਣਾ, ਮੰਗਲ ਸਿੰਘ ਸਮਾਧ ਭਾਈ, ਸਤਨਾਮ ਸਿੰਘ ਘੋਲੀਆ, ਜੀਤ ਸਿੰਘ ਸੰਗਤਪੁਰਾ, ਜਗਰਾਜ ਸਿੰਘ ਰਾਜੇਆਣਾ ਆਦਿ ਹਾਜ਼ਰ ਸਨ |