24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਭੋਗ 'ਤੇ ਵਿਸ਼ੇਸ਼- ਸਮਾਜ ਸੇਵੀ ਗੁਰਬਚਨ ਸਿੰਘ ਢੇਸੀ <br/>

Ad Position 21
No active advertisement
ਅਜੀਤ ਡੈਸਕ 05-06-2025
ਕੋਟ ਈਸੇ ਖਾਂ-ਸਮਾਜ ਸੇਵੀ ਗੁਰਬਚਨ ਸਿੰਘ ਢੇਸੀ ਦਾ ਜਨਮ 8 ਜੂਨ 1954 ਨੂੰ ਪਿਤਾ ਆਤਮਾ ਸਿੰਘ ਢੇਸੀ ਦੇ ਗ੍ਰਹਿ ਮਾਤਾ ਚੰਦ ਕੌਰ ਦੀ ਕੁੱਖੋਂ ਪਿੰਡ ਭਾਗਪੁਰ ਗਗੜਾ ਵਿਖੇ ਹੋਇਆ | ਆਪ ਚਾਰ ਭਰਾ ਤੇ ਦੋ ਭੈਣਾਂ ਨੇ ਮਾਪਿਆਂ ਦੀ ਛਤਰ ਛਾਇਆ ਹੇਠ ਹੱਸਦਿਆਂ ਖੇਡਦਿਆਂ ਆਪਣਾ ਬਚਪਨ ਬਿਤਾਇਆ | ਮੁਢਲੀ ਵਿੱਦਿਆ ਆਪ ਨੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ | ਆਪ ਆਪਣੇ ਭਾਈਆਂ ਸਮੇਤ ਖੇਤੀਬਾੜੀ 'ਚ ਹੱਥ ਵਟਾਉਣ ਲੱਗੇ | ਆਪ ਦਾ ਵਿਆਹ ਅਮੀਰਪੁਰ ਹਾਂਸ (ਜਗਰਾਉਂ) ਵਿਖੇ ਰਣਜੋਧ ਸਿੰਘ ਦੀ ਪੁੱਤਰੀ ਅਮਰਜੀਤ ਕੌਰ ਨਾਲ ਹੋਇਆ | ਆਪ ਦੇ ਗ੍ਰਹਿ ਵਿਖੇ ਦੋ ਬੇਟਿਆਂ ਨੇ ਜਨਮ ਲਿਆ | ਆਪ ਵਲੋਂ ਮਿਲੇ ਚੰਗੇ ਸੰਸਕਾਰਾਂ ਸਦਕਾ ਵੱਡਾ ਬੇਟਾ ਜਗਦੇਵ ਸਿੰਘ ਢੇਸੀ ਕੈਨੇਡਾ ਵਿਖੇ ਅਤੇ ਛੋਟਾ ਬੇਟਾ ਸੁਖਦੇਵ ਸਿੰਘ ਢੇਸੀ ਗ੍ਰਹਿ ਪਿੰਡ ਵਿਖੇ ਵਧੀਆ ਕੰਮਕਾਰ ਤੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ | ਆਪ ਨੇ ਸਮਾਜ ਸੇਵਾ ਦੇ ਖੇਤਰ 'ਚ ਪਿੰਡ ਦੇ ਸ਼ਹੀਦ ਦਰਸ਼ਨ ਸਿੰਘ ਕਲੱਬ ਰਾਹੀਂ ਵੱਡੇ ਗੇਟ ਦੀ ਉਸਾਰੀ ਤੋਂ ਇਲਾਵਾ ਕਬੱਡੀ ਖੇਡ ਮੇਲਿਆਂ, ਪ੍ਰਾਇਮਰੀ, ਮਿਡਲ ਸਕੂਲਾਂ ਤੇ ਛੱਪੜਾਂ ਆਦਿ ਸਾਂਝੇ ਕੰਮਾਂ 'ਚ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਲਗਾਤਾਰ ਸਹਿਯੋਗ ਦਿੱਤਾ ਤੇ ਆਪਣੀ ਜਗ੍ਹਾ ਦੇ ਕੇ ਪਿੰਡ 'ਚ ਵੱਡੇ ਪਾਰਕ ਦਾ ਨਿਰਮਾਣ ਕਰਵਾਇਆ | 1997 ਤੋਂ ਰੂਰਲ ਐਨ.ਜੀ.ਓ. ਨਾਲ ਜੁੜ ਕੇ ਸਮਾਜਿਕ ਕਾਰਜ ਕਰਦੇ ਹੋਏ ਡਾ. ਐਸ.ਪੀ. ਉਬਰਾਏ ਦੇ ਸਰਬੱਤ ਦਾ ਭਲਾ ਟਰੱਸਟ ਨਾਲ ਜੁੜੇ ਤੇ ਅਣਗਿਣਤ ਮੈਡੀਕਲ, ਅੱਖਾਂ ਦੇ ਕੈਂਪ ਅਤੇ ਵਿਧਵਾਵਾਂ ਲਈ ਪੈਨਸ਼ਨਾਂ, ਲੜਕੀਆਂ ਲਈ ਸਿਲਾਈ, ਤਕਨੀਕੀ ਸਿੱਖਿਆ ਸੈਂਟਰ ਆਦਿ ਕਾਰਜਾਂ 'ਚ ਸਹਿਯੋਗ ਸਦਕਾ ਸਮਾਜ 'ਚ ਆਪ ਦਾ ਵਧੀਆ ਰੁਤਬਾ ਬਣਿਆ | ਸ. ਢੇਸੀ ਪਿੰਡ ਦੇ ਗੁਰਦੁਆਰਾ ਸਾਹਿਬ, ਬਾਬਾ ਮੋਤੀ ਰਾਮ ਅਸਥਾਨ ਤੋਂ ਇਲਾਵਾ ਜਨੇਰ ਟਕਸਾਲ ਨਾਲ ਵੀ ਜੁੜੇ ਹੋਏ ਸਨ | ਕੁਝ ਦਿਨ ਪਹਿਲਾਂ ਆਪ ਕੈਨੇਡਾ ਆਪਣੇ ਪਰਿਵਾਰ ਕੋਲੋਂ ਹੋ ਕੇ ਵਾਪਸ ਪਿੰਡ ਆਏ ਸਨ ਤੇ ਲੰਘੀ 27 ਮਈ ਨੂੰ ਅਚਾਨਕ ਹਾਰਟ ਅਟੈਕ ਕਾਰਨ ਗੁਰੂ ਚਰਨਾਂ 'ਚ ਜਾ ਬਿਰਾਜੇ | ਸਵ: ਗੁਰਬਚਨ ਸਿੰਘ ਢੇਸੀ ਨਮਿਤ ਅੰਤਿਮ ਅਰਦਾਸ ਸਮਾਗਮ ਅੱਜ ਮਿਤੀ 5 ਜੂਨ 2025 ਵੀਰਵਾਰ ਦੁਪਹਿਰ 12 ਤੋਂ 1 ਵਜੇ ਤੱਕ, ਗੁਰਦੁਆਰਾ ਸਾਹਿਬ, ਪਿੰਡ ਭਾਗਪੁਰ ਗਗੜਾ (ਮੋਗਾ) ਵਿਖੇ ਹੋਵੇਗਾ | -ਗੁਰਮੀਤ ਸਿੰਘ ਖ਼ਾਲਸਾ

Ad Position 22
No active advertisement
ਪਿਛਲੀ ਖ਼ਬਰ ਸਮਾਲਸਰ ਵਾਸੀ ਅੰਮਿ੍ਤ ਕੌਰ ਨੇ ਚਮਕਾਇਆ ਪਿੰਡ ਅਤੇ ਮਾਪਿਆਂ ਦਾ ਨਾਂਅ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਬਾਘਾ ਪੁਰਾਣਾ ਨੇ ਕੀਤੀ ਵਿਸ਼ੇਸ਼ ਮੀਟਿੰਗ
Ad Position 24