24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਮਾਲਸਰ ਵਾਸੀ ਅੰਮਿ੍ਤ ਕੌਰ ਨੇ ਚਮਕਾਇਆ ਪਿੰਡ ਅਤੇ ਮਾਪਿਆਂ ਦਾ ਨਾਂਅ

Ad Position 21
No active advertisement
ਅਜੀਤ ਡੈਸਕ 05-06-2025
ਸਮਾਲਸਰ, 4 ਜੂਨ (ਗੁਰਜੰਟ ਕਲਸੀ ਲੰਡੇ)-ਪੰਜਾਬ ਬੋਰਡ ਵਲੋਂ ਐਲਾਨੇ ਗਏ ਦਸਵੀਂ ਕਲਾਸ ਦੀ ਪ੍ਰੀਖਿਆ ਦੇ ਨਤੀਜੇ ਵਿਚੋਂ ਪੰਜਾਬ ਭਰ ਵਿਚੋਂ ਚੌਥੇ ਸਥਾਨ ਤੇ ਰਹੀ ਅੰਮਿ੍ਤ ਕੌਰ ਨੇ ਮਾਪਿਆਂ ਸਮਾਲਸਰ ਅਤੇ ਪਿੰਡ ਲੰਡੇ ਦਾ ਨਾਮ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਤੱਕ ਪਹੁੰਚਾਇਆ ਹੈ | ਪਿਤਾ ਹਰਮਿੰਦਰ ਸਿੰਘ ਕਲਸੀ ਦੇ ਘਰ ਅਤੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਜਨਮ ਲੈਣ ਵਾਲੀ ਇਸ ਲੜਕੀ ਅੰਮਿ੍ਤ ਕੌਰ ਨੇ ਉਚੇਰੀ ਪੜ੍ਹਾਈ ਕਰਨ ਦੇ ਸੁਪਨੇ ਲਏ ਹਨ | ਇਸ ਲੜਕੀ ਨੇ ਮੁੱਖ ਮੰਤਰੀ ਭਗਵੰਤ ਮਾਨ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸਿੱਧੂ ਸੁਖਾਨੰਦ, ਗ੍ਰਾਮ ਪੰਚਾਇਤ ਸਮਾਲਸਰ, ਗਰਾਮ ਪੰਚਾਇਤ ਲੰਡੇ ਅਤੇ ਹੋਰ ਵੱਖ-ਵੱਖ ਪਾਰਟੀਆਂ, ਨੇਤਾਵਾਂ ਤੋਂ ਸਨਮਾਨ ਹਾਸਲ ਕਰਕੇ ਸਮਾਲਸਰ ਅਤੇ ਲੰਡੇ ਪਿੰਡ ਨੂੰ ਚਾਰ ਚੰਨ ਲਾਏ ਹਨ | ਅੰਮਿ੍ਤ ਕੌਰ ਦੇ ਮਾਪੇ ਮੂਲ ਰੂਪ ਵਿਚ ਲੰਡੇ ਦੇ ਵਸਨੀਕ ਹਨ | ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਅਕਸ਼ਨੂਰ ਕੌਰ ਅਤੇ ਪੰਜਾਬ ਭਰ ਵਿਚੋਂ ਚੌਥਾ ਸਥਾਨ ਹਾਸਲ ਕਰਨ ਵਾਲੀ ਅੰਮਿ੍ਤ ਕੌਰ ਮੂਲ ਰੂਪ ਵਿਚ ਪਿੰਡ ਲੰਡੇ ਦੀਆਂ ਧੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਕਾਨਵੈਂਟ ਸਕੂਲ ਦੀ ਆਂਚਲ ਨੇ ਵੁਸ਼ੂ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼- ਸਮਾਜ ਸੇਵੀ ਗੁਰਬਚਨ ਸਿੰਘ ਢੇਸੀ <br/>
Ad Position 24