24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਕੰਵਰਜੋਤ ਸਿੰਘ ਸਿੱਧੂ ਸੇਖਾ ਕਲਾਂ ਪਦਉਨਤ ਹੋ ਕੇ ਬਣੇ ਸੀਨੀਅਰ ਫਾਰਮੇਸੀ ਅਫ਼ਸਰ <br/>

Ad Position 21
No active advertisement
ਅਜੀਤ ਡੈਸਕ 05-06-2025
ਠੱਠੀ ਭਾਈ, 4 ਜੂਨ (ਮਠਾੜੂ)- ਮੁਢਲਾ ਸਿਹਤ ਕੇਂਦਰ ਠੱਠੀ ਭਾਈ 'ਚ ਬਤੌਰ ਫਾਰਮੇਸੀ ਅਫ਼ਸਰ ਸੇਵਾਵਾਂ ਨਿਭਾਅ ਰਹੇ ਪਿੰਡ ਸੇਖਾ ਕਲਾਂ ਨਿਵਾਸੀ ਕੰਵਰਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਮਰੀਜ਼ਾਂ ਪ੍ਰਤੀ ਸੇਵਾ ਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਉਨ੍ਹਾਂ ਨੂੰ ਤਰੱਕੀ ਦਿੰਦਿਆਂ 'ਸੀਨੀਅਰ ਫਾਰਮੇਸੀ ਅਫ਼ਸਰ' ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ | ਕੰਵਰਜੋਤ ਸਿੰਘ ਸਿੱਧੂ ਨੇ ਆਪਣੇ ਸੇਵਾਕਾਲ ਦੌਰਾਨ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪੂਰੀ ਤਨਦੇਹੀ ਨਾਲ ਪੂਰੇ ਕਰਦਿਆਂ ਹਮੇਸ਼ਾ ਮਰੀਜ਼ਾਂ ਨੂੰ ਸਮਰਪਿਤ ਹੋ ਕੇ ਸੇਵਾ ਦਿੱਤੀ ਹੈ | ਠੱਠੀ ਭਾਈ ਖੇਤਰ ਦੇ ਵਾਸੀਆਂ ਵਿਚ ਉਨ੍ਹਾਂ ਦੀ ਵਾਧੂ ਸੇਵਾਵਾਂ ਲਈ ਗਹਿਰੀ ਕਦਰ ਹੈ | ਸਥਾਨਕ ਲੋਕਾਂ ਨੇ ਉਮੀਦ ਜਤਾਈ ਕਿ ਕੰਵਰਜੋਤ ਸਿੰਘ ਸਿੱਧੂ ਅਗਲੇ ਪੱਧਰ 'ਤੇ ਵੀ ਇਸੇ ਜ਼ਿੰਮੇਵਾਰੀ ਅਤੇ ਨਿਸ਼ਠਾ ਨਾਲ ਆਪਣੀ ਸੇਵਾ ਜਾਰੀ ਰੱਖਣਗੇ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮੋਗਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਵਿਧਾਇਕਾ ਡਾ. ਅਰੋੜਾ ਨੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੰਮ ਸ਼ੁਰੂ ਕਰਵਾਇਆ
Ad Position 24