26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮੱਖਣ ਸਿੰਘ ਮਹਾਜਨ ਹਲਕਾ ਵਿਧਾਇਕ ਸੁਖਾਨੰਦ ਦੀ ਹਾਜ਼ਰੀ 'ਚ ਦਰਜਨ ਪਰਿਵਾਰਾਂ ਨਾਲ ਹੋਇਆ 'ਆਪ' 'ਚ ਸ਼ਾਮਿਲ

Ad Position 21
No active advertisement
ਪਿੰਡ ਠੱਠੀ ਭਾਈ ਵਿਖੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਤੇ ਉਨ੍ਹਾਂ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ 'ਚ ਦਰਜਨ ਪਰਿਵਾਰਾਂ ਸਮੇਤ ਸ਼ਾਮਿਲ ਹੁੰਦੇ ਹੋਏ ਮੱਖਣ ਸਿੰਘ ਮਹਾਜਨ | ਤਸਵੀਰਾਂ : ਜਗਰੂਪ ਸਿੰਘ ਮਠਾੜੂ <br/> 30-08-2025
ਠੱਠੀ ਭਾਈ, 29 ਅਗਸਤ (ਜਗਰੂਪ ਸਿੰਘ ਮਠਾੜੂ)-ਹਲਕਾ ਬਾਘਾ ਪੁਰਾਣਾ 'ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਹੈ, ਜਦੋਂ ਠੱਠੀ ਭਾਈ ਵਾਸੀ ਮੱਖਣ ਸਿੰਘ ਮਹਾਜਨ ਆਪਣੇ ਸਾਥੀ ਪਰਿਵਾਰਾਂ ਭਾਈ ਸ਼ਮਸ਼ੇਰ ਸਿੰਘ ਖੋਖਰ, ਗੁਰਮੇਲ ਸਿੰਘ, ਅਮਨਦੀਪ ਸਿੰਘ, ਹਰਮੇਸ਼ ਕੁਮਾਰ, ਜਨਕ ਰਾਜ, ਵੀਰਪਾਲ ਕੌਰ, ਸੁਖਦੇਵ ਸਿੰਘ, ਹਰਪਾਲ ਸਿੰਘ, ਪਾਲ ਸਿੰਘ ਸਮੇਤ 10 ਪਰਿਵਾਰਾਂ ਨਾਲ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਇਸ ਸ਼ਮੂਲੀਅਤ ਨਾਲ ਪਿੰਡ ਵਾਸੀਆਂ 'ਚ ਭਰਵਾਂ ਜੋਸ਼ ਦੇਖਣ ਨੂੰ ਮਿਲਿਆ | ਇਸ ਮੌਕੇ ਹਲਕਾ ਵਿਧਾਇਕ ਸੁਖਾਨੰਦ ਨੇ ਮੱਖਣ ਸਿੰਘ ਦੀ ਪਤਨੀ ਅਮਨਦੀਪ ਕੌਰ ਨੂੰ ਆਮ ਆਦਮੀ ਪਾਰਟੀ ਦੀ ਬਲਾਕ ਬਾਘਾ ਪੁਰਾਣਾ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਹਰ ਵਰਕਰ ਤੇ ਪਰਿਵਾਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ | ਵਿਧਾਇਕ ਸੁਖਾਨੰਦ ਨੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸੱਚੀ ਨੁਮਾਇੰਦਗੀ ਕਰ ਰਹੀ ਹੈ | ਠੱਠੀ ਭਾਈ ਖੇਤਰ 'ਚ ਆ ਰਹੇ ਫ਼ੰਡਾਂ ਤੇ ਹੋਰ ਵਿਕਾਸ ਕਾਰਜਾਂ ਸੰਬੰਧੀ ਵੀ ਉਨ੍ਹਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਠੱਠੀ ਭਾਈ ਦੇ ਕਿਸਾਨਾਂ ਦੇ ਖੇਤਾਂ ਲਈ ਨਹਿਰੀ ਪਾਣੀ ਦੇ ਸੁਚੱਜੇ ਪ੍ਰਬੰਧਾਂ ਲਈ ਲਗਪਗ ਇਕ ਕਰੋੜ ਰੁਪਏ ਦੀ ਪਾਈਪ ਲਾਈਨ ਮਨਜ਼ੂਰ ਹੋ ਚੁੱਕੀ ਹੈ, ਜਿਸ ਦਾ ਕੰਮ ਜ਼ਮੀਨਾਂ ਖਾਲੀ ਹੋਣ 'ਤੇ ਚਾਲੂ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਹਲਕੇ ਦੇ ਸਭ ਤੋਂ ਵੱਡੇ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਬੇ ਆਬਾਦ ਪਏ ਹਸਪਤਾਲ ਮੁੱਢਲਾ ਸਿਹਤ ਕੇਂਦਰ ਠੱਠੀ ਭਾਈ-ਸੇਖਾ ਕਲਾ ਦੇ ਮਸਲੇ ਨੂੰ ਹੱਲ ਕਰਨ ਲਈ ਉਸ ਵੱਡੇ ਹਸਪਤਾਲ ਨੂੰ ਦੋ ਹਿੱਸਿਆਂ ਵਿਚ ਕਰਕੇ ਠੱਠੀ ਭਾਈ ਅਤੇ ਸੇਖਾ ਕਲਾਂ ਵਿਚ ਅਲੱਗ-ਅਲੱਗ ਬਣਾਏ ਜਾਣ ਦੀ ਯੋਜਨਾ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਪਿੰਡਾਂ ਦੇ ਹਰ ਕਿਸੇ ਕੰਮ ਨੂੰ ਪੂਰੀ ਤਨਦੇਹੀ ਨਾਲ ਪੂਰਾ ਕਰਵਾਇਆ ਜਾਵੇਗਾ | ਸਮਾਗਮ ਦੌਰਾਨ ਬਲਾਕ ਪ੍ਰਧਾਨ ਜਗਮੋਹਨ ਸਿੰਘ ਸਿੱਧੂ, ਸਰਪੰਚ ਬੰਬੀਹਾ ਭਾਈ ਅਤੇ ਸੋਸ਼ਲ ਮੀਡੀਆ ਵਿੰਗ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਡਾ. ਗੁਰਦੀਪ ਸਿੰਘ ਮੰਘੇੜਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪਾਰਟੀ 'ਚ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ | ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਮੱਖਣ ਸਿੰਘ ਮਹਾਜਨ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਕਾਰਜਾਂ ਲਈ ਹਮੇਸ਼ਾ ਤਤਪਰ ਰਹਿਣਗੇ | ਇਸ ਮੌਕੇ ਬਲਾਕ ਪ੍ਰਧਾਨ ਜਗਮੋਹਨ ਸਿੰਘ ਸਿੱਧੂ ਸਰਪੰਚ ਬੰਬੀਹਾ ਭਾਈ, ਬਲਾਕ ਪ੍ਰਧਾਨ ਦਰਸ਼ਨ ਸਿੰਘ ਸੋਹੀ ਸਰਪੰਚ ਸੇਖਾ ਕਲਾਂ, ਗੁਰਭੇਜ ਸਿੰਘ ਸਰਪੰਚ ਮਾੜੀ ਮੁਸਤਫ਼ਾ, ਮਿੱਠੂ ਸਿੰਘ ਸਰਪੰਚ ਚੰਦ ਨਵਾਂ, ਬਲਵੀਰ ਵਾਂਦਰ ਸੋਸ਼ਲ ਮੀਡੀਆ ਇੰਚਾਰਜ ਬਾਘਾ ਪੁਰਾਣਾ, ਪ੍ਰਧਾਨ ਡਾ. ਜਗਮੋਹਣ ਸਿੰਘ ਠੱਠੀ ਭਾਈ, ਡਾ. ਗੁਰਦੀਪ ਸਿੰਘ ਮੰਘੇੜਾ ਇੰਚਾਰਜ ਸੋਸ਼ਲ ਮੀਡੀਆ ਬਾਘਾ ਪੁਰਾਣਾ, ਇਕਬਾਲ ਅਕਾਲੀ, ਕੇਵਲ ਵਿਰਦੀ, ਨਵਦੀਪ ਵਿਰਦੀ, ਦਰਸ਼ਨ ਫ਼ੌਜੀ, ਡਾ. ਗੁਰਮੀਤ ਸਿੰਘ ਸੁਸਾਇਟੀ ਮੈਂਬਰ, ਗੁਰਪ੍ਰੀਤ ਗਾਂਧੀ, ਨੱਥਾ ਵਿਰਦੀ, ਪੱਪੂ ਵਿਰਦੀ, ਚੰਦ ਸਿੰਘ ਖ਼ਾਲਸਾ, ਮਹਿੰਦਰ ਸਿੰਘ ਖ਼ਾਲਸਾ, ਜਗਸੀਰ ਅਰੋੜਾ, ਜਗਸੀਰ ਟੇਲਰ, ਭੋਲਾ ਗਾਂਧੀ, ਰਵਿੰਦਰਪਾਲ ਬਿੱਕਾ, ਨਾਹਰ ਸਿੰਘ ਕਿੰਗਰਾ, ਗੁਰਮੇਲ ਸਿੰਘ ਪ੍ਰੇਮੀ, ਸਾਬਕਾ ਪੰਚ ਚਮਨ ਲਾਲ, ਗੁਰਚਰਨ ਚੀਮਾ ਆਦਿ ਵੱਡੀ ਗਿਣਤੀ ਵਿਚ 'ਆਪ' ਦੇ ਵਲੰਟੀਅਰ ਤੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘਟੀਆ ਮਟੀਰੀਅਲ ਨਾਲ ਬਣਾਈ ਜਾ ਰਹੀ ਸੜਕ ਦਾ ਕੰਮ ਹਲਕਾ ਵਿਧਾਇਕ ਸੁਖਾਨੰਦ ਨੇ ਕਰਵਾਇਆ ਬੰਦ ਅਗਲੀ ਖ਼ਬਰ ਅਲਪਾਈਨ ਗਰਲਜ਼ ਕਾਲਜ ਜੀ. ਟੀ. ਬੀ. ਗੜ੍ਹ ਦਾ ਬੀ. ਸੀ. ਏ. ਵਿਭਾਗ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24