26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਘਟੀਆ ਮਟੀਰੀਅਲ ਨਾਲ ਬਣਾਈ ਜਾ ਰਹੀ ਸੜਕ ਦਾ ਕੰਮ ਹਲਕਾ ਵਿਧਾਇਕ ਸੁਖਾਨੰਦ ਨੇ ਕਰਵਾਇਆ ਬੰਦ

Ad Position 21
No active advertisement
ਅਜੀਤ ਡੈਸਕ 30-08-2025
ਠੱਠੀ ਭਾਈ, 29 ਅਗਸਤ (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਲੋਕਾਂ ਦੀਆਂ ਲਗਾਤਾਰ ਸ਼ਿਕਾਇਤਾਂ ਤੇ ਵਿਰੋਧ ਦੇ ਮੱਦੇਨਜ਼ਰ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਠੱਠੀ ਭਾਈ ਤੋਂ ਭਗਤਾ ਭਾਈ ਵਾਲੀ 18 ਫੁੱਟੀ ਸੜਕ 'ਤੇ ਚੱਲ ਰਿਹਾ ਕੰਮ ਰੁਕਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ | ਇਸ ਸੜਕ ਦੇ ਨਿਰਮਾਣ ਕਾਰਜ ਦੌਰਾਨ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਲਗ ਰਹੇ ਸਨ | ਪਿੰਡਾਂ ਦੇ ਲੋਕਾਂ ਵਲੋਂ ਕਈ ਦਿਨਾਂ ਤੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਪੱਕੀ ਤਰ੍ਹਾਂ ਸੜਕ ਬਣਨ ਤੋਂ ਪਹਿਲਾਂ ਹੀ ਕੁਝ ਥਾਵਾਂ 'ਤੇ ਤਾਂ ਸੜਕ ਦੇ ਕੰਮ ਦੇ ਨਾਲ ਹੀ ਟੁੱਟਣਾ ਸ਼ੁਰੂ ਹੋ ਗਿਆ, ਜਿਸ ਨਾਲ ਲੋਕਾਂ ਦੇ ਗ਼ੁੱਸੇ ਨੂੰ ਹੋਰ ਵਾਧਾ ਮਿਲਿਆ | ਇਸ ਤੋਂ ਇਲਾਵਾ ਸੜਕ ਦੀ ਗੋਲਾਈ ਨੂੰ ਲੈ ਕੇ ਵੀ ਸਵਾਲ ਖੜੇ੍ਹ ਹੋ ਰਹੇ ਸਨ | ਕਈ ਥਾਵਾਂ 'ਤੇ ਲੋਕਾਂ ਵਲੋਂ ਰੌਲਾ ਪਿਆ ਕਿ ਗੋਲਾਈ ਸਹੀ ਢੰਗ ਨਾਲ ਨਾ ਹੋਣ ਕਾਰਨ ਪਿਛਲੇ ਦਿਨਾਂ 'ਚ ਪਈਆਂ ਬਰਸਾਤਾਂ ਕਾਰਨ ਬਰਸਾਤਾਂ ਦਾ ਪਾਣੀ ਸੜਕ ਦੇ ਦੋਹੀ ਪਾਸੀ ਢਲਨ ਦੀ ਬਜਾਏ ਵਿਚਕਾਰ ਖੜ੍ਹ ਜਾਂਦਾ ਹੈ | ਲੋਕਾਂ ਵਲੋਂ ਆਵਾਜਾਈ ਦੀਆਂ ਸੁਵਿਧਾਵਾਂ ਨੂੰ ਧਿਆਨ 'ਚ ਰੱਖਦਿਆਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਨੂੰ ਇਸ ਸੜਕ ਦਾ ਨਿਰਮਾਣ ਉੱਚ ਗੁਣਵੱਤਾ ਵਾਲੇ ਮਾਲ ਨਾਲ ਕਰਵਾਉਣਾ ਚਾਹੀਦਾ ਹੈ | ਸ਼ਿਕਾਇਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਕੰਮ 'ਚ ਗੜਬੜ ਪਾਈ ਜਾਣ ਤੋਂ ਬਾਅਦ ਕੰਮ ਰੁਕਵਾ ਦਿੱਤਾ | ਸਥਾਨਕ ਲੋਕਾਂ ਨੇ ਵਿਧਾਇਕ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਤੇ ਉਮੀਦ ਜਤਾਈ ਹੈ ਕਿ ਸੜਕ ਦਾ ਕੰਮ ਦੁਬਾਰਾ ਉੱਚ ਗੁਣਵੱਤਾ ਦੇ ਮੈਟੀਰੀਅਲ ਨਾਲ ਸ਼ੁਰੂ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਵਲੋਂ ਜਗਦੀਪ ਸਿੰਘ, ਸੰਦੀਪ ਕੌਰ ਦਾ ਯੂ. ਐਸ. ਏ. ਇੰਮੀਗਰਾਂਟ ਵੀਜ਼ਾ ਲਗਵਾਇਆ ਅਗਲੀ ਖ਼ਬਰ ਮੱਖਣ ਸਿੰਘ ਮਹਾਜਨ ਹਲਕਾ ਵਿਧਾਇਕ ਸੁਖਾਨੰਦ ਦੀ ਹਾਜ਼ਰੀ 'ਚ ਦਰਜਨ ਪਰਿਵਾਰਾਂ ਨਾਲ ਹੋਇਆ 'ਆਪ' 'ਚ ਸ਼ਾਮਿਲ
Ad Position 24