26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਡਾ. ਮਾਨਿਕ ਮੈਮੋਰੀਅਲ ਕਾਲਜ 'ਚ ਗਰੁੱਪ ਡਿਸਕਸ਼ਨ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 30-08-2025
ਮੋਗਾ, 29 ਅਗਸਤ (ਗੁਰਤੇਜ ਸਿੰਘ ਬੱਬੀ)-ਡਾ. ਮਾਨਿਕ ਮੈਮੋਰੀਅਲ ਕਾਲਜ ਵਿਚ ਗਿਆਨ ਤੇ ਵਿਚਾਰਾਂ ਦਾ ਸ਼ਾਨਦਾਰ ਮੇਲਾ ਲੱਗਿਆ | ਕਾਲਜ ਵਲੋਂ ਕਰਵਾਏ ਗਰੁੱਪ ਡਿਸਕਸ਼ਨ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਪਣੀ ਯੋਗਤਾ ਤੇ ਸੋਚ ਪ੍ਰਗਟ ਕਰਨ ਦਾ ਸੋਨੇ ਵਰਗਾ ਮੌਕਾ ਦਿੱਤਾ | ਇਸ ਮੌਕੇ ਕਾਲਜ ਦੇ ਡਾਇਰੈਕਟਰ ਲਵ ਗੋਇਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਜੀਵਨ ਵਿਚ ਸਫਲਤਾ ਹਾਸਿਲ ਕਰਨ ਲਈ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਆਤਮ-ਵਿਸ਼ਵਾਸ ਤੇ ਵਿਚਾਰਾਂ ਦੀ ਸਪੱਸ਼ਟ ਅਭਿਵਿਅਕਤੀ ਵੀ ਜ਼ਰੂਰੀ ਹੈ | ਕਾਲਜ ਦੀ ਚੇਅਰਪਰਸਨ ਤੇ ਪਿ੍ੰਸੀਪਲ ਡਾ. ਮਾਨਵੀ ਅਗਰਵਾਲ ਨੇ ਕਿਹਾ ਇਹੋ ਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ ਤੇ ਉਨ੍ਹਾਂ ਨੂੰ ਸਮਾਜ ਦੇ ਮਜ਼ਬੂਤ ਨਾਗਰਿਕ ਬਣਾਉਂਦੇ ਹਨ | ਵਿਦਿਆਰਥੀਆਂ ਨੇ ਸਿੱਖਿਆ ਵਿਚ ਤਕਨੀਕੀ ਬਦਲਾਅ, ਔਰਤ ਸ਼ਕਤੀਕਰਨ, ਸੋਸ਼ਲ ਮੀਡੀਆ ਦਾ ਪ੍ਰਭਾਵ ਅਤੇ ਭਾਰਤ ਦਾ ਭਵਿੱਖ ਵਰਗੇ ਮੁੱਦਿਆਂ 'ਤੇ ਆਪਣੇ ਵਿਚਾਰ ਰੱਖ ਕੇ ਦਰਸ਼ਕਾਂ ਦੀਆਂ ਤਾਲੀਆਂ ਹਾਸਲ ਕੀਤੀਆਂ | ਇਸ ਮੌਕੇ ਅਰਵਿੰਦਰ, ਮਨਪ੍ਰੀਤ, ਅਮਨ ਤੇ ਨਵਰੀਤ ਵੀ ਹਾਜ਼ਰ ਰਹੇ | ਮੁਕਾਬਲੇ ਦਾ ਸਮਾਪਨ ਜੇਤੂਆਂ ਨੂੰ ਸਨਮਾਨਿਤ ਕਰਨ ਅਤੇ ਸਭ ਹਿੱਸੇਦਾਰਾਂ ਨੂੰ ਸ਼ੁੱਭਕਾਮਨਾਵਾਂ ਦੇਣ ਨਾਲ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਹਾਨ ਕੋਸ਼ ਦੀ ਬੇਅਦਬੀ ਮੰਦਭਾਗੀ ਘਟਨਾ-ਰਣਜੀਤ ਸਿੰਘ ਲੰਗੇਆਣਾ ਅਗਲੀ ਖ਼ਬਰ ਸੰਤ ਮਹੇਸ਼ ਮੁਨੀ ਬੋਰੇ ਵਾਲੇ ਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਾਲਾਨਾ ਬਰਸੀ ਤੇ ਯੱਗ ਸਮਾਗਮ 7 ਤੋਂ
Ad Position 24