07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਦਰਬਾਰ ਸੰਪ੍ਰਦਾਇ ਲੋਪੋ ਵੀ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਲਈ ਯਤਨਸ਼ੀਲ ਰਹੇਗੀ-ਸੰਤ ਲੋਪੋ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਨਿਹਾਲ ਸਿੰਘ ਵਾਲਾ, 2 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਵਿਸ਼ਵ ਪ੍ਰਸਿੱਧ ਧਾਰਮਿਕ ਤੇ ਸਮਾਜ ਸੇਵੀ ਸੰਸਥਾ ਦਰਬਾਰ ਸੰਪ੍ਰਦਾਇ ਲੋਪੋ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਆਏ ਪਾਣੀ ਦੇ ਕਾਰਨ ਪ੍ਰਭਾਵਿਤ ਹੋਏ ਪਿੰਡਾਂ 'ਚ ਲੰਗਰ, ਕੱਪੜੇ, ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਲੈ ਕੇ ਮਦਦ ਲਈ ਅੱਗੇ ਆਈ ਹੈ | ਇਸ ਸਬੰਧੀ ਸੰਤ ਆਸ਼ਰਮ ਦਰਬਾਰ ਸੰਪ੍ਰਦਾਇ ਲੋਪੋ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਆਏ ਹੜ੍ਹ ਦੇ ਪਾਣੀ ਕਾਰਨ ਜਿੱਥੇ ਲੋਕਾਂ ਦਾ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਹੋ ਗਿਆ ਹੈ ਉੱਥੇ ਉਨ੍ਹਾਂ ਦਾ ਰਹਿਣ-ਸਹਿਣ ਦਾ ਜੀਵਨ ਵੀ ਬਹੁਤ ਮੁਸ਼ਕਿਲਾਂ ਭਰਿਆ ਬਣ ਗਿਆ | ਇਸ ਲਈ ਜਿੱਥੇ ਪੀੜਤ ਲੋਕਾਂ ਦੀ ਸਿਹਤ ਸਲਾਮਤੀ ਲਈ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਉੱਥੇ ਸਾਡੀ ਸੰਪ੍ਰਦਾਇ ਵਲੋਂ ਹੜ੍ਹ ਪੀੜਤ ਹਰ ਪਰਿਵਾਰ ਲਈ ਰੋਜ਼ਮੱਰਾ ਦੀਆਂ ਵਸਤੂਆਂ ਭੇਜਣ ਦੇ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸੰਕਟ ਦੀ ਘੜੀ 'ਚ ਹੜ੍ਹ ਪੀੜਤ ਪਰਿਵਾਰਾਂ ਲਈ ਸੇਵਾ ਦਾ ਕਾਰਜ ਵਿਸ਼ਾਲ ਕਰਨ | ਇਸ ਮੌਕੇ ਦਰਬਾਰ ਸੰਪ੍ਰਦਾਇ ਲੋਪੋ ਵਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਸਮਗਰੀ ਲੈ ਕੇ ਸੇਵਾਦਾਰਾਂ ਦੀ ਇਕ ਟਰਾਲੀ ਨੂੰ ਰਵਾਨਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਯੂਥ ਆਗੂ ਇਕਬਾਲਦੀਪ ਹੈਰੀ ਹੜ੍ਹ ਪੀੜਤਾਂ ਨੂੰ ਘਰਾਂ 'ਚ ਜਾ ਕੇ ਦੇ ਰਹੇ ਘਰੇਲੂ ਸਮੱਗਰੀ ਅਗਲੀ ਖ਼ਬਰ ਪਿੰਡ ਮਾੜੀ ਮੁਸਤਫਾ ਦੀ ਜਸ਼ਨਪ੍ਰੀਤ ਕੌਰ ਨੇ ਚਮਕਾਇਆ ਪੰਜਾਬ ਦਾ ਨਾਂਅ
Ad Position 24