ਬੱਧਨੀ ਕਲਾਂ, 2 ਸਤੰਬਰ (ਸੰਜੀਵ ਕੋਛੜ)-ਬਾਬਾ ਨਾਹਰ ਸਿੰਘ ਦੇ ਵਾਰਿਸ ਸੰਤ ਬਾਬਾ ਕਪੂਰ ਸਿੰਘ ਵਿੱਦਿਆ ਦਾ ਚਾਨਣ ਫੈਲਾਉਣ ਦੇ ਨਾਲ-ਨਾਲ ਪਿੰਡ ਦੌਧਰ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਆਪਣਾ ਅਹਿਮ ਯੋਗਦਾਨ ਪਾਉਂਦੇ ਰਹਿੰਦੇ ਹਨ | ਬਾਬਾ ਨੰਦ ਸਿੰਘ ਦੀ ਬਰਸੀ ਨੂੰ ਸਮਰਪਿਤ ਵਾਤਾਵਰਨ ਦੀ ਸਾਂਭ ਸੰਭਾਲ ਲਈ ਸੰਤ ਬਾਬਾ ਕਪੂਰ ਸਿੰਘ ਨੇ ਹਰਬਲ ਗਾਰਡਨ ਵਿਚ 300 ਤੋਂ ਵੱਧ ਬੂਟੇ ਲਗਵਾਏ ਅਤੇ ਇਸ ਤੋਂ ਇਲਾਵਾ ਪਿੰਡ ਦੌਧਰ ਤੋਂ ਬੁੱਟਰ ਲਿੰਕ ਰੋਡ ਉੱਪਰ 1000 ਤੋਂ ਵੱਧ ਅਤੇ ਜਾਹਰਾ ਪੀਰ, ਗੁਰਦੁਆਰਾ ਸਾਹਿਬ ਵੀ ਬੂਟੇ ਲਗਵਾਏ ਗਏ | ਉੱਘੇ ਸਮਾਜ ਸੇਵੀ ਹੋਣ ਦੇ ਨਾਤੇ ਬਾਬਾ ਜੀ ਨੇ ਸੰਗਤ ਦੇ ਸਨਮੁੱਖ ਹੁੰਦਿਆਂ ਸਨੇਹਾ ਦਿੱਤਾ ਕਿ ਹਰ ਮਨੁੱਖ ਲਾਵੇ ਰੁੱਖ ਮੁਹਿੰਮ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਤਾਂ ਜੋ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਪਿੰਡ ਵਾਸੀਆਂ ਨੂੰ ਬਿਮਾਰੀਆਂ ਅਤੇ ਕੁਦਰਤੀ ਆਫ਼ਤਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ | ਬਾਬੇ ਕੇ ਫਾਊਾਡੇਸ਼ਨ ਵਲੋਂ ਮਾਲੀਆਂ ਦੀ ਸਹੂਲਤ ਲਈ ਨਵੇਂ ਔਜ਼ਾਰ ਵੀ ਸਮਰਪਿਤ ਕੀਤੇ ਗਏ |