09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਰਕਾਰ ਨੇ ਹੜ੍ਹਾਂ ਦੇ ਅਗਾਊਾ ਪ੍ਰਬੰਧ ਨਹੀਂ ਕੀਤੇ-ਕਿਸਾਨ ਆਗੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਕਿਸ਼ਨਪੁਰਾ ਕਲਾਂ, 2 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਜੰਗ ਦੌਧਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਡੈਮਾਂ ਤੋਂ ਫਲੱਡ ਗੇਟ ਖੋਲ੍ਹਣ ਨਾਲ ਹੀ ਪੰਜਾਬ ਅੰਦਰ ਦਰਿਆਵਾਂ ਰਾਹੀਂ ਹੜ੍ਹਾਂ ਦੀ ਸਥਿਤੀ ਬਣੀ ਹੈ ਜਿਸ ਨਾਲ ਕਿਸਾਨਾਂ ਦੀ ਲੱਖਾਂ ਏਕੜ ਝੋਨੇ ਦੀ ਫਸਲ ਪਾਣੀ 'ਚ ਵਹਿ ਗਈ, ਹਜ਼ਾਰਾਂ ਪਸ਼ੂ ਤੇ ਘਰ ਵੀ ਢਹਿ ਢੇਰੀ ਹੋ ਗਏ | ਜਿਸ 'ਚ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ | ਉਨ੍ਹਾਂ ਕਿਹਾ ਕਿ ਢਾਈ ਤਿੰਨ ਮਹੀਨਿਆਂ ਤੋਂ ਪੰਜਾਬ 'ਚ ਸਰਕਾਰੀ ਪੱਧਰ 'ਤੇ ਹੜ੍ਹਾਂ ਦੇ ਸੰਬੰਧ ਵਿਚ ਮੀਟਿੰਗਾਂ ਤੱਕ ਕੀਤੀਆਂ ਗਈਆਂ ਪਰ ਹੜ੍ਹਾਂ ਦੇ ਅਗਾਊਾ ਪ੍ਰਬੰਧ ਸਰਕਾਰ ਨੇ ਨਹੀਂ ਕੀਤੇ | ਉਨ੍ਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ 70 ਹਜ਼ਾਰ ਰੁਪਏ ਝੋਨੇ ਦਾ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਢਹਿ ਢੇਰੀ ਹੋਏ ਘਰਾਂ ਦਾ 10-10 ਲੱਖ ਰੁਪਏ ਤੇ ਜਾਨੀ ਨੁਕਸਾਨ ਦਾ 15-15 ਲੱਖ ਰੁਪਏ ਦਿੱਤਾ ਜਾਵੇ | ਇਸ ਮੌਕੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ, ਇਕਾਈ ਪ੍ਰਧਾਨ ਅਜਮੇਰ ਸਿੰਘ ਮਾਨ, ਜਗਮੋਹਨ ਸਿੰਘ ਪੈੱ੍ਰਸ ਸਕੱਤਰ, ਰਾਜੂ ਪੱਤੋ, ਚਮਕੌਰ ਸਿੰਘ ਦੱਦਾਹੂਰ, ਸੁਖਜੀਤ ਸਿੰਘ ਦੌਧਰ, ਕਰਮਜੀਤ ਸਿੰਘ ਦੌਧਰ, ਇਕਬਾਲ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੀ ਰਿਟਾਇਰ ਰੈਵੇਨਿਊ ਕਾਨੂੰਨਗੋ ਪਟਵਾਰੀ ਐਸੋਸੀਏਸ਼ਨ ਦੀ ਮੀਟਿੰਗ 6 ਨੂੰ ਅਗਲੀ ਖ਼ਬਰ ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਨੇ ਸੌਂਪੀ ਜਸਵੀਰ ਸਿੰਘ ਗਲੋਟੀ ਨੂੰ ਉਪ ਚੇਅਰਮੈਨ ਦੀ ਜ਼ਿੰਮੇਵਾਰੀ
Ad Position 24