14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡਿਵਾਈਨ ਦਸਤਾਰ ਨੇ ਉਦਘਾਟਨ ਮੌਕੇ ਹੜ੍ਹ ਪੀੜਤਾਂ ਲਈ ਭੇਜਿਆ ਰਾਸ਼ਨ

Ad Position 21
No active advertisement
ਅਜੀਤ ਡੈਸਕ 04-09-2025
ਬਾਘਾ ਪੁਰਾਣਾ, 3 ਸਤੰਬਰ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੰੂਕੇ)-ਸਥਾਨਕ ਸ਼ਹਿਰ ਮੋਗਾ ਰੋਡ ਬਾਘਾ ਪੁਰਾਣਾ ਵਿਖੇ ਡਿਵਾਈਨ ਦਸਤਾਰ ਦੇ ਉਦਘਾਟਨ ਮੌਕੇ ਡੀ.ਐਸ.ਪੀ. ਬਾਘਾ ਪੁਰਾਣਾ ਦਲਵੀਰ ਸਿੰਘ, ਓਮ ਖੁਰਾਣਾ, ਗੌਰਵ ਖੁਰਾਣਾ ਸਾਹਿਲ ਅਰੋੜਾ, ਸ਼੍ਰੀਮਤੀ ਕੈਲਾਸ਼ ਰਾਣੀ, ਕਾਜਲ ਖੁਰਾਣਾ, ਭਾਵਕ ਖੁਰਾਨਾ, ਵੀਹਾਨ ਖੁਰਾਨਾ ਚੰਦਨ ਖੁਰਾਣਾ ਨੇ ਹੜ੍ਹ ਪੀੜਤਾਂ ਲਈ ਤਿੰਨ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਨ੍ਹਾਂ 'ਚੋਂ ਇਕ ਗੱਡੀ ਪਸ਼ੂਆਂ ਲਈ ਫੀਡ ਅਤੇ ਅਚਾਰ ਨਾਲ ਭਰੀ ਹੋਈ ਸੀ, ਜਦ ਕਿ ਇਕ ਹੋਰ ਗੱਡੀ ਵਿਚ 250 ਪੈਕਟ ਰਾਸ਼ਨ ਸਮਗਰੀ ਲੋਕਾਂ ਲਈ ਭੇਜੀ ਗਈ | ਸਿੱਖ ਨੌਜਵਾਨਾਂ ਨੂੰ ਦਸਤਾਰ ਦੇ ਕੱਪੜੇ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਓਮ ਪ੍ਰਕਾਸ਼ ਖੁਰਾਣਾ ਅਤੇ ਉਨ੍ਹਾਂ ਦੇ ਸਪੁੱਤਰ ਗੌਰਵ ਖੁਰਾਣਾ ਵਲੋਂ ਇਸ ਸਟੋਰ ਦੀ ਸ਼ੁਰੂਆਤ ਕੀਤੀ ਗਈ | ਉਦਘਾਟਨ ਸਮਾਗਮ ਵਿਚ ਡਿਵਾਈਨ ਦਸਤਾਰ ਦੇ ਹੈੱਡ ਗੌਰਵ ਖੁਰਾਣਾ, ਏਰੀਆ ਮੈਨੇਜਰ ਦੀਪਕ ਸ਼ਰਮਾ, ਪੰਜਾਬ ਸੇਲ ਹੈੱਡ ਗੁਰਪ੍ਰੀਤ ਸਿੰਘ, ਸੇਲ ਮੈਨੇਜਰ ਸੰਨਦੀਪ ਸਿੰਘ ਅਤੇ ਮਨਦੀਪ ਸਿੰਘ ਸਮੇਤ ਪੂਰੀ ਟੀਮ ਹਾਜ਼ਰ ਸੀ | ਗੌਰਵ ਖੁਰਾਣਾ ਨੇ ਦੱਸਿਆ ਕਿ ਡਿਵਾਈਨ ਦਸਤਾਰ ਪੱਗਾਂ ਲਈ ਉੱਚ ਗੁਣਵੱਤਾ ਵਾਲਾ ਸੂਤੀ ਕੱਪੜਾ ਤਿਆਰ ਕਰਦੀ ਹੈ, ਜਿਸ ਨੂੰ 450 ਤੋਂ ਵੱਧ ਰੰਗਾਂ ਵਿਚ ਉਪਲਬਧ ਕਰਵਾਇਆ ਗਿਆ ਹੈ | ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਬਹੁਤ ਜਲਦੀ ਡਿਵਾਈਨ ਦਸਤਾਰ ਦੇ ਸਟੋਰ ਭਾਰਤ ਦੇ ਹਰ ਸ਼ਹਿਰ ਵਿਚ ਖੋਲ੍ਹੇ ਜਾਣਗੇ | ਇਸ ਮੌਕੇ ਹੋਰ ਸਟਾਫ਼ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਡਾ. ਹਰਜੋਤ ਕਮਲ ਨੇ ਕੀਤੀ ਅਪੀਲ ਅਗਲੀ ਖ਼ਬਰ ਹਲਕਾ ਵਿਧਾਇਕ ਲਾਡੀ ਢੋਸ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ-ਸਿਮਰਨਜੀਤ ਸਿੰਘ ਮਾਨ ਕੈਨੇਡਾ
Ad Position 24