15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹ ਪੀੜਤਾਂ ਨੂੰ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਤੁਰੰਤ ਕਰੇ ਮਾਨ ਸਰਕਾਰ-ਬੀ.ਕੇ.ਯੂ. ਪੰਜਾਬ

Ad Position 21
No active advertisement
ਅਜੀਤ ਡੈਸਕ 04-09-2025
ਕੋਟ ਈਸੇ ਖਾਂ, 3 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਇਸ ਵਾਰ ਦਰਿਆਈ ਪਾਣੀਆਂ ਦੀ ਮਾਰ ਨਾਲ ਪੰਜਾਬ ਵਿਚ ਲੋਕਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ, ਫ਼ਸਲਾਂ, ਘਰ-ਬਾਰ, ਪਸ਼ੂ ਤੇ ਹੋਰ ਜ਼ਰੂਰੀ ਸਾਮਾਨ ਹੜ੍ਹਾਂ ਦੀ ਭੇਟ ਚੜ੍ਹ ਗਿਆ ਤੇ ਦੂਜੇ ਪਾਸੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਵਲੋਂ ਫ਼ੌਰੀ ਤੌਰ 'ਤੇ ਜੋ ਸਹੂਲਤਾਂ ਦੇਣੀਆਂ ਬਣਦੀਆਂ ਸੀ, ਉਸ ਤੋਂ ਸਰਕਾਰਾਂ ਪਛੜਦੀਆਂ ਨਜ਼ਰ ਆਈਆਂ ਹਨ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਅਤੇ ਬਲਾਕ ਆਗੂਆਂ ਨੇ ਕੀਤੀ ਇਕ ਵਿਸ਼ੇਸ਼ ਬੈਠਕ ਦੌਰਾਨ ਪੈੱ੍ਰਸ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਦੇ ਰਾਜ ਸਰਕਾਰਾਂ ਨੂੰ ਜਲਦ ਪਹਿਲ ਕਦਮੀ ਕਰਕੇ ਪੀੜਤਾਂ ਨੂੰ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਫ਼ਸਲਾਂ ਦੀ ਬਰਬਾਦੀ ਦਾ ਜਾਰੀ ਕਰਨਾ ਚਾਹੀਦਾ ਹੈ | ਇਸ ਤੋਂ ਇਲਾਵਾ ਜੋ ਘਰਾਂ ਤੇ ਮਾਲ ਡੰਗਰ ਦਾ ਨੁਕਸਾਨ ਹੋਇਆ ਹੈ, ਉਸ ਦੀ ਵੀ ਸਰਕਾਰਾਂ ਭਰਪਾਈ ਕਰਨ | ਇਸ ਬੈਠਕ ਮੌਕੇ ਯੂਨੀਅਨ ਦੇ ਜ਼ਿਲ੍ਹਾ ਜਨ: ਸਕੱਤਰ ਹਰਬੰਸ ਸਿੰਘ ਬਹਿਰਾਮ ਕੇ, ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ, ਸੂਰਤ ਸਿੰਘ ਬਹਿਰਾਮ ਕੇ ਮੈਂਬਰ ਕੋਰ ਕਮੇਟੀ, ਸੁਖਵਿੰਦਰ ਸਿੰਘ ਕਾਲਾ ਇਕਾਈ ਪ੍ਰਧਾਨ, ਬੂਟਾ ਸਿੰਘ ਮਰਾਟੀ, ਸਾਰਜ ਸਿੰਘ ਹਸਨੀਆ, ਜੋਗਾ ਸਿੰਘ ਮਰਾਟੀ, ਇਕਬਾਲ ਸਿੰਘ ਬਹਿਰਾਮ ਕੇ, ਰਾਜੂ ਬਹਿਰਾਮ ਕੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਸੌਦਾ ਨੇ ਹੜ੍ਹ ਪੀੜਤਾਂ ਲਈ ਮੋਗਾ ਤੋਂ ਸ੍ਰੀ ਅੰਮਿ੍ਤਸਰ ਜ਼ਿਲ੍ਹੇ 'ਚ ਭੇਜੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਅਗਲੀ ਖ਼ਬਰ ਬੀ. ਕੇ. ਯੂ. ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ
Ad Position 24