15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡੇਰਾ ਸੌਦਾ ਨੇ ਹੜ੍ਹ ਪੀੜਤਾਂ ਲਈ ਮੋਗਾ ਤੋਂ ਸ੍ਰੀ ਅੰਮਿ੍ਤਸਰ ਜ਼ਿਲ੍ਹੇ 'ਚ ਭੇਜੀ ਰਾਹਤ ਸਮੱਗਰੀ ਦੀ ਪਹਿਲੀ ਖੇਪ

Ad Position 21
No active advertisement
ਅਜੀਤ ਡੈਸਕ 04-09-2025
ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਵਿਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਨੂੰ ਧਿਆਨ 'ਚ ਰੱਖਦਿਆਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਵਲੋਂ ਬੀਤੇ ਦਿਨੀਂ ਆਪਣੀ ਸੰਗਤ ਨੂੰ ਹੜ੍ਹ ਪੀੜਤਾਂ ਦੀ ਮਦਦ ਦੇ ਦਿੱਤੇ ਹੋਕੇ ਤੋਂ ਬਾਅਦ ਹੜ੍ਹ ਪੀੜਤਾਂ ਦੀ ਮਦਦ ਲਈ ਸ਼ਾਹ ਸਤਿਨਾਮ ਗਰੀਨ ਐਸ ਵੈੱਲਫੇਅਰ ਕਮੇਟੀ ਵਲੋਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਵਿਚ ਲਗਭਗ 50 ਟਰਾਲੀਆਂ 'ਚ ਰਾਹਤ ਸਮੱਗਰੀ ਅਤੇ 150 ਡੇਰਾ ਪ੍ਰੇਮੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮੋਗਾ ਤੋਂ ਰਵਾਨਾ ਹੋਏ, ਜਿਨ੍ਹਾਂ ਨੂੰ ਏ.ਡੀ.ਸੀ. ਮੈਡਮ ਚਾਰੂਮਿਤਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਏ.ਡੀ.ਸੀ. ਮੈਡਮ ਚਾਰੂਮਿਤਾ ਨੇ ਕਿਹਾ ਕਿ ਡੇਰੇ ਵਲੋਂ ਤਿਆਰ ਕੀਤੀ ਗਈ ਸ਼ਾਹ ਸਤਿਨਾਮ ਗਰੀਨ ਐਸ ਵੈਲਫੇਅਰ ਕਮੇਟੀ ਜੋ ਅੱਜ ਹੜ੍ਹ ਪੀੜਤਾਂ ਦੀ ਮਦਦ ਲਈ ਸਮੱਗਰੀ ਲੈ ਕੇ ਗਈ ਹੈ, ਉਹ ਘਰ-ਘਰ ਤੱਕ ਜਾ ਕੇ ਇਹ ਰਾਹਤ ਸਮੱਗਰੀ ਵੰਡਣਗੇ, ਜਿਸ ਦੀ ਅੱਜ ਬਹੁਤ ਜ਼ਰੂਰਤ ਹੈ | ਇਸ ਮੌਕੇ ਸੇਵਾਦਾਰ ਛਿੰਦਰਪਾਲ ਇੰਸਾਂ ਅਤੇ ਗੁਰਦੇਵ ਇੰਸਾਂ ਨੇ ਏ.ਡੀ.ਸੀ. ਮੈਡਮ ਚਾਰੂਮਿਤਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅੱਜ ਪਹਿਲੀ ਖੇਪ ਦੀ ਰਾਹਤ ਸਮੱਗਰੀ ਵਿਚ 50 ਟਰਾਲੀਆਂ ਰਵਾਨਾ ਕੀਤੀਆਂ ਗਈਆਂ, ਜਿਸ ਵਿਚ 1000 ਬੈਗ ਰਾਸ਼ਨ, ਹਰਾ ਚਾਰਾ, ਅਚਾਰ, ਤੂੜੀ, 400 ਤਰਪਾਲਾਂ, 200 ਪੀਸ ਕਛੂਆ ਸ਼ਾਪ, ਦਵਾਈਆਂ, 2 ਪਾਣੀ ਦੀਆਂ ਟੈਂਕੀਆਂ ਭੇਜੀਆਂ ਗਈਆਂ ਹਨ ਅਤੇ ਅਸੀਂ ਜ਼ਿਲ੍ਹਾ ਅੰਮਿ੍ਤਸਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਰਾਹਤ ਸਮਗਰੀ ਹੜ੍ਹ ਪੀੜਤਾਂ ਦੇ ਘਰ-ਘਰ, ਜਿਨ੍ਹਾਂ ਤੱਕ ਅਜੇ ਤੱਕ ਕੋਈ ਸਮਗਰੀ ਨਹੀਂ ਪਹੁੰਚੀ ਉੱਥੇ ਤੱਕ ਪਹੁੰਚਾਈ ਜਾਵੇਗੀ | ਇਸ ਮੌਕੇ ਸੇਵਾਦਾਰ ਸੇਵਕ ਸਿੰਘ ਇੰਸਾਂ ਗੋਨੇਆਣਾ, ਗੁਰਜੀਤ ਸਿੰਘ ਇੰਸਾਂ, ਰਾਮ ਲਾਲ ਇੰਸਾਂ, ਰਣਵਿੰਦਰ ਸਿੰਘ ਇੰਸਾਂ, ਜਗਜੀਤ ਸਿੰਘ ਰੰਧਾਵਾ ਇੰਸਾਂ, ਰਾਕੇਸ਼ ਕੁਮਾਰ ਇੰਸਾਂ ਆਦਿ ਤੋਂ ਇਲਾਵਾ ਸੈਂਕੜੇ ਡੇਰਾ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਗਾ ਆਰਟਸ ਕਲੱਬ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਭੇਜੀ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਅਗਲੀ ਖ਼ਬਰ ਹੜ੍ਹ ਪੀੜਤਾਂ ਨੂੰ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਤੁਰੰਤ ਕਰੇ ਮਾਨ ਸਰਕਾਰ-ਬੀ.ਕੇ.ਯੂ. ਪੰਜਾਬ
Ad Position 24