ਮੋਗਾ ਆਰਟਸ ਕਲੱਬ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਭੇਜੀ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ
ਅਜੀਤ ਡੈਸਕ
04-09-2025
ਮੋਗਾ, 3 ਸਤੰਬਰ (ਗੁਰਤੇਜ ਸਿੰਘ ਬੱਬੀ)-ਹਲਕਾ ਧਰਮਕੋਟ ਅਧੀਨ ਸਤਲੁਜ ਦਰਿਆ ਦੇ ਕੰਢੇ ਵਸਣ ਵਾਲੇ ਕਰੀਬ ਪੰਦ੍ਹਰਾਂ ਪਿੰਡ ਹੜ੍ਹ ਦੀ ਮਾਰ ਝੱਲ ਰਹੇ ਹਨ, ਇਸ ਸੰਬੰਧੀ ਆਪਣੇ ਯੋਗਦਾਨ ਵਜੋਂ ਦਾ ਮੋਗਾ ਆਰਟਸ ਕਲੱਬ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵਲੋਂ ਵੀ ਇਕ ਗੱਡੀ ਰਾਹਤ ਸਮੱਗਰੀ ਭੇਜੀ ਗਈ | ਰਾਹਤ ਸਮਗਰੀ ਵਾਲੀ ਗੱਡੀ ਨੂੰ 'ਆਪ' ਦੇ ਟਕਸਾਲੀ ਆਗੂ ਤੇ ਡਾਇਰੈਕਟਰ ਲਾਰਜ ਸਕੇਲ ਇੰਡਸਟਰੀਜ਼ ਕਾਰਪੋਰੇਸ਼ਨ ਦੇ ਅਜੇ ਸ਼ਰਮਾ ਅਤੇ ਉਨ੍ਹਾਂ ਦੀ ਧਰਮ ਪਤਨੀ ਰਿੰਪੀ ਗਰੇਵਾਲ ਨੇ ਰਵਾਨਾ ਕੀਤਾ | ਇਸ ਮੌਕੇ ਅਜੇ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦੇ ਦਰਿਆਈ ਇਲਾਕੇ ਹੜ੍ਹਾਂ ਦੀ ਮਾਰ ਹੇਠਾਂ ਆ ਗਏ ਹਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ ਉੱਥੇ ਬੇਜ਼ਬਾਨ ਪਸ਼ੂਆਂ ਦਾ ਵੀ ਮੰਦਾ ਹਾਲ ਹੈ, ਇਸ ਲਈ ਇਸ ਸੰਕਟ ਦੀ ਘੜੀ ਵਿਚ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਹੜ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇ ਅਤੇ ਅਸੀਂ ਵੀ ਆਪਣੇ ਫ਼ਰਜ਼ ਮੁਤਾਬਿਕ ਰਾਹਤ ਸਮਗਰੀ ਭੇਜ ਰਹੇ ਹਾਂ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ ਪੀੜਤਾਂ ਦੀ ਮਦਦ ਕਰਨ | ਇਸ ਮੌਕੇ ਸੁਨੀਲ ਗਰਗ, ਅਜੇ ਕਥੂਰੀਆ, ਅਸ਼ਵਨੀ ਗੁਪਤਾ, ਹਨੀ ਵਰਮਾ, ਅਮਨ ਸ਼ਰਮਾ, ਸਾਹਿਲ, ਜਸਵਿੰਦਰ ਕੈਂਥ, ਮਨਪ੍ਰੀਤ ਗਿੱਲ, ਗਣੇਸ਼ ਸ਼ਰਮਾ ਆਦਿ ਹਾਜ਼ਰ ਸਨ |