15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡੀ.ਏ.ਵੀ. ਚੇਅਰਮੈਨ ਵਿਜੇ ਧੀਰ ਟਰੇਡ ਵਿੰਗ ਦੇ ਕੋਆਰਡੀਨੇਟਰ ਨਿਯੁਕਤ ਹੋਣ 'ਤੇ ਸਟਾਫ਼ ਨੇ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 04-09-2025
ਕੋਟ ਈਸੇ ਖਾਂ, 3 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਧਰਮਕੋਟ ਦੀਆਂ ਸਭ ਤੋਂ ਨਾਮਵਰ ਵਿੱਦਿਅਕ ਸੰਸਥਾਵਾਂ 'ਚੋਂ ਇਕ ਡੀ.ਏ.ਵੀ., ਕੇ.ਆਰ.ਬੀ ਪਬਲਿਕ ਸਕੂਲ ਕੋਟ ਈਸੇ ਖਾਂ ਦੇ ਚੇਅਰਮੈਨ ਵਿਜੇ ਕੁਮਾਰ ਧੀਰ ਨੂੰ ਆਮ ਆਦਮੀ ਪਾਰਟੀ ਸਰਕਾਰ ਵਲੋਂ ਟਰੇਡ ਵਿੰਗ ਦੇ ਹਲਕਾ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ 'ਤੇ ਸਕੂਲ ਸਟਾਫ਼ ਵਲੋਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਕੋਆਰਡੀਨੇਟਰ ਨਿਯੁਕਤ ਹੋਣ 'ਤੇ ਚੇਅਰਮੈਨ ਧੀਰ ਨੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਮਿਲੀ ਹੋਈ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਪੂਰੀ ਇਮਾਨਦਾਰੀ ਨਾਲ਼ ਨਿਭਾਉਣਗੇ | ਵਿਧਾਇਕ ਦਾ ਧੰਨਵਾਦ ਕਰਨ ਸਮੇਂ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਸਚਿਨ ਧੀਰ ਉਪ ਚੇਅਰਮੈਨ ਪੀ.ਏ.ਡੀ.ਬੀ. ਧਰਮਕੋਟ, ਕੁਲਬੀਰ ਸਿੰਘ ਮਸੀਤਾਂ ਵੀ ਮੌਜੂਦ ਸਨ | ਖ਼ੁਸ਼ੀ ਜ਼ਾਹਿਰ ਕਰਦਿਆਂ ਸਕੂਲ ਪਿ੍ੰਸੀਪਲ ਮੈਡਮ ਰਿਤੂ ਅਹੂਜਾ ਨੇ ਕਿਹਾ ਕਿ ਚੇਅਰਮੈਨ ਵਿਜੇ ਕੁਮਾਰ ਧੀਰ ਦੇ ਕੀਤੇ ਸਮਾਜ ਸੇਵੀ ਕੰਮਾਂ ਅਤੇ ਬੇਦਾਗ਼ ਸ਼ਖ਼ਸੀਅਤ ਨੂੰ ਮਾਣ ਬਖ਼ਸ਼ਦਿਆਂ ਮਾਨ ਸਰਕਾਰ ਨੇ ਵਧੀਆ ਫ਼ੈਸਲਾ ਲਿਆ ਹੈ | ਖ਼ੁਸ਼ੀ ਜ਼ਾਹਿਰ ਕਰਨ ਸਮੇਂ ਸਕੂਲ ਦੀ ਲੋਕਲ ਮੈਨੇਜਮੈਂਟ ਮੈਂਬਰ, ਟੀਚਿੰਗ ਨਾਨ-ਟੀਚਿੰਗ ਸਟਾਫ਼ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰੀਅਰ ਜੋਨ ਮੋਗਾ ਦੀ ਵਿਦਿਆਰਥਣ ਨੇ ਆਇਲਟਸ 'ਚੋਂ ਹਾਸਿਲ ਕੀਤੇ 6.5 ਬੈਂਡ ਅਗਲੀ ਖ਼ਬਰ ਮੋਗਾ ਆਰਟਸ ਕਲੱਬ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਭੇਜੀ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ
Ad Position 24