05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮਹੰਤ ਬਾਬਾ ਸਾਧੂ ਸਿੰਘ ਖ਼ਾਲਸਾ ਨਮਿਤ ਗੁਰਦੁਆਰਾ ਹਰਿਗੋਬਿੰਦਸਰ ਸਾਹਿਬ ਠੱਠੀ ਭਾਈ ਵਿਖੇ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਸ਼ਰਧਾਂਜਲੀ ਸਮਾਗਮ ਮੌਕੇ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹੋਏ ਬੁਲਾਰੇ |<br/> 05-09-2025

ਠੱਠੀ ਭਾਈ, 4 ਸਤੰਬਰ (ਜਗਰੂਪ ਸਿੰਘ ਮਠਾੜੂ)-ਧਾਰਮਿਕ ਜਗਤ ਦੀ ਮਹਾਨ ਹਸਤੀ ਅਤੇ ਗੁਰੂ ਘਰ ਦੀ ਸੇਵਾ ਨੂੰ ਜੀਵਨ ਦਾ ਮੁੱਖ ਲਕਸ਼ ਬਣਾਉਣ ਵਾਲੇ ਗਿਆਨੀ ਬਾਬਾ ਸਾਧੂ ਸਿੰਘ ਜੀ ਖ਼ਾਲਸਾ (ਮਹੰਤ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਠੱਠੀ ਭਾਈ) ਜੋ ਪਿਛਲੇ ਦਿਨੀਂ ਸਰੀਰਕ ਚੋਲਾ ਤਿਆਗਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਠੱਠੀ ਭਾਈ ਵਿਖੇ ਰੱਖੇ ਗਏ ਸਹਿਜ ਪਾਠ ਅਤੇ ਅਖੰਡ ਪਾਠਾਂ ਦੇ ਭੋਗ ਪਾਏ ਗਏ | ਸਮਾਗਮ ਦੌਰਾਨ ਦਰਜਨ ਦੇ ਕਰੀਬ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕਰਦਿਆਂ ਮਨੁੱਖੀ ਜੀਵਨ ਅਤੇ ਮੌਤ ਦੇ ਫ਼ਲਸਫ਼ੇ 'ਤੇ ਚਾਨਣਾ ਪਾਇਆ | ਇਸ ਮੌਕੇ ਡੇਰਾ ਭੋਰੇ ਵਾਲਾ ਸਥਾਨ ਬਾਬਾ ਬਲਵੀਰ ਸਿੰਘ ਸੁਖਾਨੰਦ ਵਾਲੇ ਮਹੰਤ ਕੰਵਲਜੀਤ ਸਿੰਘ ਸ਼ਾਸਤਰੀ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਭਾਈ ਸੁਖਹਰਪ੍ਰੀਤ ਸਿੰਘ ਰੋਡੇ ਮੈਂਬਰ ਅੰਤਿ੍ੰਗ ਕਮੇਟੀ ਸ਼੍ਰੋਮਣੀ ਕਮੇਟੀ, ਕਵੀਸ਼ਰ ਭਾਈ ਵੀਰਭਾਨ ਸਿੰਘ ਮੌੜ ਮਾਲਵਾ, ਮਹੰਤ ਸੁਖਦੇਵ ਮੁਨੀ ਡੇਰਾ ਸੇਖਾ ਝਿੜੀ ਸੇਖਾ ਖ਼ੁਰਦ, ਚੇਅਰਮੈਨ ਸੁਖਚਰਨ ਸਿੰਘ ਛਿੰਦਾ, ਗਿਆਨੀ ਮਾਸਟਰ ਚਰਨ ਸਿੰਘ ਆਦਿ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਧੂ ਸਿੰਘ ਜੀ ਖ਼ਾਲਸਾ ਦਾ ਜੀਵਨ ਗੁਰੂ ਘਰ ਦੀ ਨਿਰੰਤਰ ਸੇਵਾ, ਨਾਮ ਸਿਮਰਨ ਅਤੇ ਗੁਰਬਾਣੀ ਪ੍ਰਚਾਰ ਨੂੰ ਸਮਰਪਿਤ ਰਿਹਾ | ਉਨ੍ਹਾਂ ਆਪਣੇ ਜੀਵਨ ਭਰ ਸਿੱਖ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਅਹਿਮ ਯੋਗਦਾਨ ਪਾਇਆ | ਉਹ ਹਮੇਸ਼ਾ ਗੁਰਦੁਆਰਾ ਸਾਹਿਬ ਦੇ ਵਿਕਾਸ ਅਤੇ ਸੰਗਤ ਦੀਆਂ ਆਤਮਿਕ ਲੋੜਾਂ ਨੂੰ ਪੂਰਾ ਕਰਨ ਲਈ ਤਤਪਰ ਰਹੇ | ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਸਰਕਲ ਪ੍ਰਧਾਨ ਸੰਜੀਵ ਬਿੱਟੂ ਰੋਡੇ, ਤੇਰਾ ਭੋਰੇ ਵਾਲਾ ਸੁਖਾਨੰਦ ਵਾਲੇ ਬਾਬਾ ਜਗਦੇਵ ਸਿੰਘ ਜੱਗਾ, ਸੁਖਚਰਨ ਸਿੰਘ ਛਿੰਦਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੀਨੀਅਰ ਆਪ ਆਗੂ ਭਾਈ ਸ਼ਮਸ਼ੇਰ ਸਿੰਘ ਖੋਖਰ ਠੱਠੀ ਭਾਈ,
ਸਰਕਲ ਪ੍ਰਧਾਨ ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ, ਸੀਨੀਅਰ ਆਪ ਆਗੂ ਭਾਈ ਬਘੇਲ ਸਿੰਘ ਠੱਠੀ ਭਾਈ, ਆਪ ਆਗੂ ਭਾਈ ਅਜਮੇਲ ਸਿੰਘ ਖੋਖਰ, ਅਮਨਦੀਪ ਕੌਰ ਬਲਾਕ ਪ੍ਰਧਾਨ ਇਸਤਰੀ ਵਿੰਗ ਬਾਘਾ ਪੁਰਾਣਾ, ਸੀਨੀਅਰ ਆਪ ਆਗੂ ਮੱਖਣ ਸਿੰਘ ਖੱਟਰ, ਗਿਆਨੀ ਗੁਰਮੇਲ ਸਿੰਘ ਕਿੰਗਰਾ, ਪ੍ਰਧਾਨ ਬੋਹੜ ਸਿੰਘ ਚੀਮਾ, ਸਾਬਕਾ ਸਰਪੰਚ ਨਿਸ਼ਾਨ ਸਿੰਘ ਸੁਖਾਨੰਦ, ਜਥੇਦਾਰ ਬੂਟਾ ਸਿੰਘ ਖ਼ਾਲਸਾ ਮੌੜ, ਬਾਬਾ ਕਸਤੂਰੀ ਸੇਖਾ ਕਲਾਂ, ਹਰਮੰਦਰ ਸਿੰਘ ਡੇਮਰੂ ਕਿਸਾਨ ਆਗੂ, ਢਾਡੀ ਬਲਵਿੰਦਰ ਭਗਤਾ, ਭਾਈ ਸਾਧੂ ਸਿੰਘ ਮਾਨ, ਤਾਰਾ ਸਿੰਘ ਪੁਰਬਾ, ਪੰਚ ਸੁਖਵੰਤ ਸਿੰਘ ਸੁੱਖਾ, ਕਾਲਾ ਡੇਅਰੀ ਵਾਲਾ, ਲਛਮਣ ਸਿੰਘ ਸੈਕਟਰੀ, ਨਿਰਮਲ ਸਿੰਘ ਕਿੰਗਰਾ, ਬੂਟਾ ਸਿੰਘ ਮਾਨ, ਸੁਖਦੇਵ ਸਿੰਘ ਸੁੱਖਾ ਸਾਬਕਾ ਪੰਚ, ਡਾ. ਜਗਮੋਹਨ ਸਿੰਘ ਪ੍ਰਧਾਨ, ਮਾ. ਗੁਰਦੀਪ ਸਿੰਘ ਮੰਘੇੜਾ, ਡਾ. ਗੁਰਮੀਤ ਸਿੰਘ ਸੁਸਾਇਟੀ ਮੈਂਬਰ, ਇਕਬਾਲ ਸਿੰਘ ਅਕਾਲੀ, ਲਵਪ੍ਰੀਤ ਸਿੰਘ ਲਵਲਾ, ਜਸਕਰਨ ਸਿੰਘ ਜੱਸਾ ਡੇਅਰੀ ਵਾਲਾ, ਨਰਿੰਦਰ ਸਿੰਘ ਸੱਧਰ, ਦਰਸ਼ਨ ਸਿੰਘ ਫ਼ੌਜੀ, ਨਾਹਰ ਸਿੰਘ ਮੀਰਾਬ, ਰਾਜੂ ਡਾਕਟਰ, ਰਵਿੰਦਰਪਾਲ ਸਿੰਘ ਬਿੱਕਾ, ਬਲਜਿੰਦਰ ਸਿੰਘ ਵਿਰਦੀ, ਨਵਦੀਪ ਸਿੰਘ ਨੀਪਾ ਵਿਰਦੀ, ਹਰਚੰਦ ਸਿੰਘ ਟੇਲਰ, ਡਾ. ਰੇਸ਼ਮ ਸਿੰਘ ਮੰਘੇੜਾ, ਕਿੰਗਰਾ ਸਟੂਡੀਓ ਸਮੇਤ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ | ਪ੍ਰਬੰਧਕਾਂ ਵਲੋਂ ਸਾਰੀਆਂ ਹੀ ਪਹੁੰਚੀਆਂ ਹੋਈਆਂ ਧਾਰਮਿਕ ਸ਼ਖ਼ਸੀਅਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਚੇਅਰਮੈਨ ਬਾਈ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ ਅਤੇ ਗਿਆਨੀ ਮਾਸਟਰ ਚਰਨ ਸਿੰਘ ਨੇ ਆਈਆਂ ਹੋਈਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ |
<br/>

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਅਗਲੀ ਖ਼ਬਰ ਬਾਘਾ ਪੁਰਾਣਾ ਹਲਕੇ ਦੇ ਪਿੰਡ ਸੇਖਾ ਕਲਾਂ ਵਿਖੇ ਕਈ ਗਰੀਬ ਪਰਿਵਾਰਾਂ ਦੇ ਡਿੱਗੇ ਮਕਾਨ <br/>
Ad Position 24