05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-09-2025
ਬਾਘਾ ਪੁਰਾਣਾ, 4 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਸਬੰਧੀ ਵਿਸ਼ੇਸ਼ ਮੀਟਿੰਗ ਪਿੰਡ ਮਾਣੂੰਕੇ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ ਅਤੇ ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਭੋਲਾ ਮਾਣੂੰਕੇ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਉਕਤ ਆਗੂਆਂ ਨੇ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ 'ਚ ਰਾਸ਼ਨ ਭੇਜਣ ਸਬੰਧੀ ਪਿੰਡ ਪੱਧਰ 'ਤੇ ਵਿਸ਼ੇਸ਼ ਮੀਟਿੰਗ ਕੀਤੀ ਅਤੇ ਕਿਹਾ ਕਿ ਬੇਸ਼ੱਕ ਸਰਕਾਰਾਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਕੁਦਰਤੀ ਕਰੋਪੀ ਨਾਲ ਜੋੜ ਰਹੀਆਂ ਹਨ ਪਰ ਜੇਕਰ ਇਨ੍ਹਾਂ ਹੜ੍ਹਾਂ ਦੁਆਰਾ ਪੰਜਾਬ ਅੰਦਰ ਕੀਤੀ ਤਬਾਹੀ ਦੀ ਅਸਲ ਜ਼ਿੰਮੇਵਾਰ ਭਾਜਪਾ ਦੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵਲੋਂ ਵਾਰ-ਵਾਰ ਚੇਤਾਵਨੀ ਦੇ ਬਾਵਜੂਦ ਪੰਜਾਬ ਦੇ ਡੈਮਾਂ ਅੰਦਰ ਪਾਣੀ ਲੋੜ ਤੋਂ ਵੱਧ ਸਟੋਰ ਕਰਨਾ ਅਤੇ ਸਰਕਾਰ ਦੁਆਰਾ ਪਹਿਲਾਂ ਤੋਂ ਹੜ੍ਹਾਂ ਦੀ ਮਾਰ ਹੇਠ ਆਉਂਦੇ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਬਾਵਜੂਦ ਪੁਖ਼ਤਾ ਪ੍ਰਬੰਧ ਨਾ ਕਰਨਾ ਸਰਕਾਰਾਂ ਦੀ ਲਾਪ੍ਰਵਾਹੀ ਹੈ | ਇਸ ਮੌਕੇ ਕਿਸਾਨ ਆਗੂਆਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਹਰੇਕ ਘਰ ਲੋੜ ਅਨੁਸਾਰ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਵੇ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ, ਜਗਦੇਵ ਸਿੰਘ ਜੱਗੂ, ਕਰਮ ਸਿੰਘ, ਗੱਗੀ ਸਿੰਘ, ਸ਼ਰਨਾ ਸਿੰਘ, ਕਾਲਾ ਸਿੰਘ, ਜਗਸੀਰ ਸਿੰਘ, ਬਿੰਦਰ ਸਿੰਘ ,ਪ੍ਰੀਤਮ ਸਿੰਘ, ਅਮਰੀਕ ਸਿੰਘ, ਰਾਮ ਸਿੰਘ, ਜਗਦੇਵ ਸਿੰਘ, ਹਰਪਾਲ ਸਿੰਘ, ਹਜ਼ੂਰਾ ਸਿੰਘ, ਸ਼ਵਿੰਦਰ ਸਿੰਘ, ਨਰੈਣ ਸਿੰਘ, ਬਿੰਦਰ ਸਿੰਘ, ਰਾਜੂ ਸਿੰਘ, ਸਤਪਾਲ ਸਿੰਘ, ਨਿੱਕਾ ਸਿੰਘ ਆਦਿ ਯੂਨੀਅਨ ਦੇ ਕਿਸਾਨ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖ-ਮੁਸਲਿਮ ਏਕਤਾ ਦੀ ਮਿਸਾਲ: ਹੜ੍ਹ ਪੀੜਤਾਂ ਦੀ ਸਾਂਝੀ ਸੇਵਾ ਲਈ ਇਕੱਠੇ ਹੋ ਰਾਹਤ ਕਾਰਜਾਂ 'ਚ ਜੁਟੇ <br/> ਅਗਲੀ ਖ਼ਬਰ ਮਹੰਤ ਬਾਬਾ ਸਾਧੂ ਸਿੰਘ ਖ਼ਾਲਸਾ ਨਮਿਤ ਗੁਰਦੁਆਰਾ ਹਰਿਗੋਬਿੰਦਸਰ ਸਾਹਿਬ ਠੱਠੀ ਭਾਈ ਵਿਖੇ ਸ਼ਰਧਾਂਜਲੀ ਸਮਾਗਮ <br/>
Ad Position 24