ਮੋਗਾ, 4 ਸਤੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੋਸਾਇਟੀ ਰਜਿ. ਮੋਗਾ ਵਲੋਂ ਅੱਜ ਇਕ ਵਿਸ਼ੇਸ਼ ਸਮਾਗਮ ਦੌਰਾਨ ਮਹਿਲਾ ਵਰਗ ਦੀ ਟੀਮ ਦੀ ਚੋਣ ਕੀਤੀ ਗਈ | ਇਸ ਮੌਕੇ ਸਰਪ੍ਰਸਤ ਗੁਰਪ੍ਰੀਤ ਸਿੰਘ ਗਿੱਲ, ਪ੍ਰਧਾਨ ਗੁਰਜੋਤ ਸਿੰਘ ਅਤੇ ਚੇਅਰਮੈਨ ਰਾਘਵ ਸ਼ਰਮਾ ਖ਼ਾਸ ਤੌਰ 'ਤੇ ਹਾਜ਼ਰ ਰਹੇ | ਚੋਣ ਪ੍ਰਕਿਰਿਆ ਦੌਰਾਨ ਨਵੀਂ ਟੀਮ ਹੇਠ ਲਿਖੇ ਅਹੁਦਿਆਂ 'ਤੇ ਨਿਯੁਕਤ ਕੀਤੀ ਗਈ ਜਿਨ੍ਹਾਂ ਵਿਚ ਸਰਪ੍ਰਸਤ ਸਰਬਜੀਤ ਕੌਰ ਬਰਾੜ, ਪੰਜਾਬ ਚੇਅਰਮੈਨ ਮਨਦੀਪ ਕੌਰ ਖੰਭਾ, ਪੰਜਾਬ ਪ੍ਰਧਾਨ ਭਾਵਨਾ ਬਾਂਸਲ, ਜ਼ਿਲ੍ਹਾ ਚੇਅਰਮੈਨ ਜਸਵੀਰ ਕੌਰ ਜੱਸੀ, ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ, ਸੀਨੀਅਰ ਵਾਈਸ ਪ੍ਰਧਾਨ ਇੰਦਰਜੀਤ ਕੌਰ, ਵਾਈਸ ਪ੍ਰਧਾਨ ਮਨਜੀਤ ਕੌਰ ਰਣਸੀਂਹ, ਮੀਤ ਵਾਈਸ ਪ੍ਰਧਾਨ ਗੁਰਪ੍ਰੀਤ ਕੌਰ, ਸੀਨੀਅਰ ਜਨਰਲ ਸਕੱਤਰ ਗੁਰਲੀਨ ਕੌਰ, ਜਨਰਲ ਸਕੱਤਰ ਵੇਨਿਕਾ ਗੋਇਲ, ਮੀਤ ਜਨਰਲ ਸਕੱਤਰ ਸੰਗੀਤਾ ਅਰੋੜਾ, ਦਫ਼ਤਰ ਸਕੱਤਰ ਕੁਲਵੰਤ ਕੌਰ, ਸਹਾਇਕ ਦਫ਼ਤਰ ਸਕੱਤਰ ਗੁਰਜੀਤ ਕੌਰ, ਸਟੇਜ ਸਕੱਤਰ ਭਵਦੀਪ ਕੋਹਲੀ, ਸਹਾਇਕ ਸਟੇਜ ਸਕੱਤਰ ਮਨਜੀਤ ਕੌਰ ਪ੍ਰੀਤ, ਪ੍ਰੈੱਸ ਸਕੱਤਰ ਇੰਦੂ, ਸੀਨੀਅਰ ਸਲਾਹਕਾਰ ਸੁਮਨ ਸੂਦ, ਸਲਾਹਕਾਰ ਪਿ੍ਤਿਕਾ, ਸੀਨੀਅਰ ਮੈਂਬਰ ਮਮਤਾ ਸ਼ਾਮਿਲ ਹਨ | ਇਸ ਮੌਕੇ ਮਨਿੰਦਰ ਸਿੰਘ, ਪ੍ਰਧਾਨ ਗੁਰਜੋਤ ਸਿੰਘ, ਚੇਅਰਮੈਨ ਰਾਘਵ ਸ਼ਰਮਾ, ਸਰਪ੍ਰਸਤ ਗੁਰਪ੍ਰੀਤ ਕੌਰ ਗਿੱਲ ਅਤੇ ਜਸਦੀਪ ਸਿੰਘ ਗਿੱਲ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਗੁਰਜੋਤ ਸਿੰਘ ਨੇ ਦੱਸਿਆ ਕਿ 6 ਸਤੰਬਰ ਸਨਿੱਚਰਵਾਰ ਨੂੰ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਮੋਗਾ ਵਲੋਂ 8ਵਾਂ ਵਿਸ਼ਾਲ ਖ਼ੂਨਦਾਨ ਕੈਂਪ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਲਗਾਇਆ ਜਾ ਰਿਹਾ ਹੈ | ਉਨ੍ਹਾਂ ਇਸ ਨੇਕ ਕਾਰਜ ਵਿਚ ਸਮਾਜ ਦੇ ਲੋਕਾਂ ਨੂੰ ਬਣਦਾ ਯੋਗਦਾਨ ਪਾਉਣ ਦੀ ਬੇਨਤੀ ਕੀਤੀ |