05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੀ ਮੀਟਿੰਗ, ਨਵੇਂ ਅਹੁਦੇਦਾਰਾਂ ਦੀ ਨਿਯੁਕਤੀ <br/>

Ad Position 21
No active advertisement
ਅਜੀਤ ਡੈਸਕ 05-09-2025
ਬਾਘਾ ਪੁਰਾਣਾ, 4 ਸਤੰਬਰ (ਟਿੰਕੂ ਕਾਠਪਾਲ)-ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਦੁਰਗਾ ਮੰਦਰ ਵਿਖੇ ਪ੍ਰਧਾਨ ਰਮਨ ਮਿੱਤਲ ਦੀ ਅਗਵਾਈ ਹੇਠ ਸਰਪ੍ਰਸਤ ਵਿਜੇ ਬਾਂਸਲ ਦੀ ਹਾਜ਼ਰੀ ਵਿਚ ਹੋਈ | ਮੀਟਿੰਗ ਦੌਰਾਨ ਕਮੇਟੀ ਵਲੋਂ ਪਿਛਲੇ ਇਕ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਜੋ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ | ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਵੀ ਕੀਤੀ ਗਈ | ਅਸ਼ੋਕ ਗਰਗ ਨੂੰ ਸੀਨੀਅਰ ਵਾਈਸ ਪ੍ਰਧਾਨ, ਕਮਲ ਕੁਮਾਰ ਨੂੰ ਵਾਈਸ ਪ੍ਰਧਾਨ, ਦੀਪਕ ਬਾਂਸਲ ਨੂੰ ਕੈਸ਼ੀਅਰ, ਮਾਸਟਰ ਕੇਵਲ ਕਿ੍ਸ਼ਨ ਗੋਇਲ ਨੂੰ ਪੀ.ਆਰ.ਓ., ਜਸਵਿੰਦਰ ਫਕੀਰਾ ਅਤੇ ਜਸਵੰਤ ਰਾਏ ਨੂੰ ਸਟੋਰ ਇੰਚਾਰਜ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ, ਮੰਦਰ ਵਿਚ ਪੁਜਾਰੀ ਦੀ ਸੇਵਾ ਲਈ ਸ਼ੁਭਮ ਸ਼ਾਸਤਰੀ ਅਤੇ ਪ੍ਰਵੀਨ ਸ਼ਰਮਾ ਦੀ ਨਿਯੁਕਤੀ ਕੀਤੀ ਗਈ | ਇਹ ਸਾਰੀਆਂ ਨਿਯੁਕਤੀਆਂ ਵੀ ਸਰਬਸੰਮਤੀ ਨਾਲ ਮੰਨੀਆਂ ਗਈਆਂ | ਇਸ ਮੌਕੇ ਕਈ ਪ੍ਰਮੁੱਖ ਮੈਂਬਰ ਹਾਜ਼ਰ ਸਨ ਜਿਨ੍ਹਾਂ ਵਿਚ ਬਾਲ ਕਿ੍ਸ਼ਨ ਬਾਲੀ, ਰਾਮ ਲਾਲ ਰਾਮਾ, ਲਖਵਿੰਦਰ ਗਰਗ, ਦੀਕਸ਼ਤ ਗਰਗ, ਮਨਦੀਪ ਕੱਕੜ, ਲਲਿਤ ਗੋਇਲ, ਸੱਤ ਨਰਾਇਣ, ਸੁਭਾਸ਼ ਚੰਦਰ, ਰਜਿੰਦਰ ਕਾਮਰੇਡ, ਮੋਹਨ ਲਾਲ, ਪ੍ਰਦੀਪ ਬੰਸਲ, ਹੇਮਰਾਜ, ਰਾਜੀਵ ਕੁਮਾਰ, ਪਵਨ ਖੁਰਾਣਾ, ਸੋਮ ਪ੍ਰਕਾਸ਼, ਵਿਜੇ ਮੋਹਨ ਗਰਗ, ਗੌਰਵ ਗਰਗ, ਅਮਿਤ ਬਾਂਸਲ, ਵਿਸ਼ਾਲ ਜਿੰਦਲ, ਪ੍ਰਦੀਪ ਕੁਮਾਰ ਤੇ ਸ਼ਕਤੀ ਸ਼ਾਮਲ ਸਨ | ਮੀਟਿੰਗ ਦੇ ਅੰਤ ਵਿਚ ਪ੍ਰਧਾਨ ਰਮਨ ਮਿੱਤਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅਲਪਾਈਨ ਗਰਲਜ਼ ਕਾਲਜ ਜੀ.ਟੀ.ਬੀ. ਗੜ੍ਹ ਦਾ ਬੀ.ਸੀ.ਏ. ਦਾ ਅਤੇ ਬੀ.ਐਸ.ਸੀ. ਆਈ. ਟੀ. ਵਿਭਾਗ ਦਾ ਨਤੀਜਾ ਸ਼ਾਨਦਾਰ <br/>... ਅਗਲੀ ਖ਼ਬਰ ਆਕਸਫੋਰਡ ਸਕੂਲ ਨੇ ਅਧਿਆਪਕ ਦਿਵਸ ਮੌਕੇ ਹੜ੍ਹ ਪੀੜਤਾਂ ਲਈ ਇਕ ਦਿਨ ਦੀ ਤਨਖ਼ਾਹ ਦੇ ਕੇ ਕੀਤੀ ਪਹਿਲ ਕਦਮੀ <br/>
Ad Position 24