05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹਾਂ ਦੀ ਮਹਾਂਮਾਰੀ ਸੰਬੰਧੀ ਬੀ.ਕੇ.ਯੂ. ਕਾਦੀਆਂ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 05-09-2025
ਬਾਘਾ ਪੁਰਾਣਾ, 4 ਸਤੰਬਰ (ਟਿੰਕੂ ਕਾਠਪਾਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਜੋ ਕਿ ਹੜ੍ਹ ਦੀ ਮਹਾਂ ਮਾਰੀ ਦੇ ਵਿਸ਼ੇ 'ਤੇ ਗੁਰਦੁਆਰਾ ਸੰਤ ਗੁਰਮੇਲ ਸਿੰਘ ਵਿਖੇ ਬਲਾਕ ਪ੍ਰਧਾਨ ਮੇਜਰ ਸਿੰਘ ਘੋਲੀਆ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਗੁਰਬਿੰਦਰ ਸਿੰਘ ਬਲਾਕ ਜਨਰਲ ਸਕੱਤਰ ਵਲੋਂ ਚਲਾਈ ਗਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਮੋਗਾ ਨਿਰਮਲ ਸਿੰਘ ਮਾਣੂੰਕੇ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਦੀਦਾਰੇ ਵਾਲਾ ਵਲੋਂ ਵਿਸ਼ੇਸ਼ ਤੌਰ 'ਤੇ ਭਾਗ ਲਿਆ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਹੜ੍ਹ ਦੇ ਪਾਣੀ ਨਾਲ ਡੁੱਬ ਰਹੇ ਪੰਜਾਬ ਦੇ 9 ਜ਼ਿਲਿ੍ਹਆਂ ਦੇ ਵਾਸੀਆਂ ਦੇ ਹਾਲਾਤਾਂ 'ਤੇ ਦੁੱਖ ਪ੍ਰਗਟ ਕਰਦੇ ਹੋਏ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹਨ ਦਾ ਸੰਕਲਪ ਕੀਤਾ | ਸ੍ਰ. ਮਾਣੰੂਕੇ ਵਲੋਂ ਭਾਰਤ ਸਰਕਾਰ ਵਲੋਂ ਸੰਸਦ ਵਿਚ ਕਾਨੂੰਨ ਪਾਸ ਕਰਕੇ ਦੇਸ਼ ਦੇ ਸਮੁੱਚੇ ਡੈਮਾਂ ਦਾ ਕੰਟਰੋਲ ਸੂਬਾ ਸਰਕਾਰਾਂ ਤੋਂ ਲੈ ਕੇ ਕੇਂਦਰ ਸਰਕਾਰ ਦੇ ਹਵਾਲੇ ਕਰਨ ਦਾ ਜ਼ਿਕਰ ਕਰਦੇ ਹੋਏ ਹੜ੍ਹ ਦੇ ਪਾਣੀ ਨਾਲ ਡੁੱਬ ਰਹੇ ਪੰਜਾਬ ਦੇ ਹੋ ਰਹੇ ਜਾਨੀ ਅਤੇ ਮਾਲੀ ਨੁਕਸਾਨ ਦੀ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਨੂੰ ਲੈਣ ਅਤੇ ਹੜ੍ਹ ਨੂੰ ਰਾਸ਼ਟਰੀ ਕੁਦਰਤੀ ਆਫ਼ਤ ਐਲਾਨ ਕਰਦੇ ਹੋਏ ਇਸ ਹੋ ਰਹੇ ਨੁਕਸਾਨ ਦੀ ਭਰਪਾਈ ਵੀ ਕਰਨ ਦੀ ਮੰਗ ਕੀਤੀ ਗਈ | ਮੀਟਿੰਗ ਦੌਰਾਨ ਹਰਪ੍ਰੀਤ ਸਿੰਘ ਦੀਦਾਰੇ ਵਾਲਾ ਜ਼ਿਲ੍ਹਾ ਜਨਰਲ ਸਕੱਤਰ, ਰੇਸ਼ਮ ਸਿੰਘ, ਮੁਖਤਿਆਰ ਸਿੰਘ, ਗੁਰਮੀਤ ਸਿੰਘ ਘੋਲੀਆ, ਭੁਪਿੰਦਰ ਸਿੰਘ, ਮੁਕੰਦ ਸਿੰਘ, ਬੂਟਾ ਸਿੰਘ ਮਾਣੂੰਕੇ, ਬਲਜਿੰਦਰ ਸਿੰਘ ਨਵੇਂ ਰੋਡੇ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਹੜ੍ਹਾਂ ਕਾਰਨ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਮੁਲਤਵੀ ਅਗਲੀ ਖ਼ਬਰ ਮਹਾਨ ਕੋਸ਼ ਦੀ ਬੇਅਦਬੀ ਮੰਦਭਾਗੀ ਘਟਨਾ-ਚਾਹਲ
Ad Position 24