05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮਹਾਨ ਕੋਸ਼ ਦੀ ਬੇਅਦਬੀ ਮੰਦਭਾਗੀ ਘਟਨਾ-ਚਾਹਲ

Ad Position 21
No active advertisement
ਅਜੀਤ ਡੈਸਕ 05-09-2025
ਕਿਸ਼ਨਪੁਰਾ ਕਲਾਂ, 4 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਬੀਤੇ ਦਿਨੀਂ ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ ਭਾਈ ਕਾਹਨ ਸਿੰਘ ਨਾਭਾ ਵਲੋਂ ਰਚਿਤ ਪੰਥ ਦੇ ਮਹਾਨ ਕੋਸ਼ ਦੀ ਬੇਅਦਬੀ ਦੀ ਘਟਨਾ ਬਹੁਤ ਮੰਦਭਾਗੀ ਹੈ | ਇਹ ਪ੍ਰਗਟਾਵਾ ਸੀਨੀਅਰ ਆਗੂ ਗੁਰਜੰਟ ਸਿੰਘ ਚਾਹਲ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮਹਾਨ ਕੋਸ਼ ਨੂੰ ਛਾਪਣ ਸਮੇਂ ਜਾਣ ਬੁੱਝ ਕੇ ਕੀਤੀਆਂ ਗ਼ਲਤੀਆਂ ਤੇ ਇਸ ਤੋਂ ਵੱਡੀ ਗ਼ਲਤੀ ਮਹਾਨ ਕੋਸ਼ ਦੀਆਂ ਛਪੀਆਂ ਇਨ੍ਹਾਂ-ਕਾਪੀਆਂ ਨੂੰ ਵੱਡੇ ਵੱਡੇ ਟੋਏ ਪੁੱਟ ਕੇ ਦੱਬਣ ਦੀ ਕੀਤੀ ਗਈ ਕੋਸ਼ਿਸ਼ ਇਸ ਮਹਾਨ ਕੋਸ਼ ਦੀ ਵੱਡੀ-ਬੇਅਦਬੀ ਹੈ | ਉਨ੍ਹਾਂ ਕਿਹਾ ਜੇਕਰ ਗਲਤ ਛਪਾਈ ਹੋ ਗਈ ਸੀ ਤਾਂ ਇਨ੍ਹਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਭੇਜ ਦੇਣਾ ਚਾਹੀਦਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੀਤੇ ਇਸ ਗੁਨਾਹ ਦੀ ਹਰ ਪੱਖੋਂ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਗੁਰਜੰਟ ਸਿੰਘ ਚਾਹਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਇਸ ਸੰਬੰਧੀ ਸਹੀ ਰੋਲ ਨਿਭਾਉਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੀ ਮਹਾਂਮਾਰੀ ਸੰਬੰਧੀ ਬੀ.ਕੇ.ਯੂ. ਕਾਦੀਆਂ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ <br/> ਅਗਲੀ ਖ਼ਬਰ ਡਾ. ਦਿਲਰਾਜਦੀਪ ਸਿੰਘ ਤੂਰ ਮੋਗਾ ਵਿਖੇ ਕਲਾਸ-1 ਮੈਡੀਕਲ ਅਫ਼ਸਰ ਨਿਯੁਕਤ <br/>
Ad Position 24