05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਕੀਰਤਨ ਕਰਵਾਇਆ

Ad Position 21
No active advertisement
ਅਜੀਤ ਡੈਸਕ 05-09-2025
ਗਿੱਦੜਬਾਹਾ, 4 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਦੁਖਭੰਜਨ ਹਨੂੰਮਾਨ ਮੰਦਰ ਸੁਭਾਸ਼ ਨਗਰ ਗਿੱਦੜਬਾਹਾ ਵਿਖੇ ਕੀਰਤਨ ਕਰਵਾਇਆ ਗਿਆ | ਇਹ ਕੀਰਤਨ ਪੁਰਾਣਾ ਸੱਟਾ ਬਾਜ਼ਾਰ ਗਿੱਦੜਬਾਹਾ ਵਿਚ 16 ਤੋਂ 20 ਸਤੰਬਰ ਤੱਕ ਸ਼ਾਮ 7 ਤੋਂ ਰਾਤ 9 ਵਜੇ ਤੱਕ ਪੰਜ ਦਿਨਾਂ ਤੱਕ ਹੋਣ ਵਾਲੀ ਸ੍ਰੀ ਰਾਮ ਕਥਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਰਵਾਇਆ ਗਿਆ | ਇਸ ਮੌਕੇ ਸਾਧਵੀ ਕਿਰਣ ਭਾਰਤੀ ਨੇ ਕਿਹਾ ਕਿ ਜਦੋਂ ਅਸੀਂ ਬ੍ਰਹਮ ਗਿਆਨ ਦੀ ਸ਼ਾਸ਼ਵਤ ਵਿਧੀ ਰਾਹੀਂ ਆਪਣੇ ਅੰਦਰ ਵਿਆਪਕ ਪ੍ਰਭੂ ਨੂੰ ਪਛਾਣਦੇ ਹਾਂ, ਤਾਂ ਸਾਨੂੰ ਵਿਵੇਕ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ ਅਤੇ ਅਸੀਂ ਭਗਵਾਨ ਸ੍ਰੀ ਰਾਮ ਜੀ ਵਲੋਂ ਦਰਸਾਏ ਗਏ ਦਿਵਿਯਾ ਮਾਰਗ 'ਤੇ ਚੱਲ ਸਕਦੇ ਹਾਂ | ਇਸ ਮੌਕੇ ਸਵਾਮੀ ਗਿਆਨੇਸ਼ਾਨੰਦ, ਸੰਦੀਪ ਕੁਮਾਰ, ਪ੍ਰਦੀਪ ਕੁਮਾਰ, ਸੁਭਾਸ਼ ਨਾਗਪਾਲ ਅਤੇ ਮਹਿਲਾ ਮੰਡਲ ਦੀ ਮੈਂਬਰਜ਼ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲੰਗੇਆਣਾ ਪੁਰਾਣਾ ਤੋਂ 2 ਟਰਾਲੀਆਂ ਪਸ਼ੂ ਚਾਰਾ ਲੈ ਕੇ ਹੜ੍ਹ ਪੀੜਤ ਖੇਤਰਾਂ ਨੂੰ ਰਵਾਨਾ <br/> ਅਗਲੀ ਖ਼ਬਰ ਪਿੰਡ ਫੱਤਾਕੇਰਾ ਵਿਖੇ 4 ਪਰਿਵਾਰਾਂ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਹੱਥ ਫ਼ੜਿ੍ਹਆ
Ad Position 24