05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਲੰਗੇਆਣਾ ਪੁਰਾਣਾ ਤੋਂ 2 ਟਰਾਲੀਆਂ ਪਸ਼ੂ ਚਾਰਾ ਲੈ ਕੇ ਹੜ੍ਹ ਪੀੜਤ ਖੇਤਰਾਂ ਨੂੰ ਰਵਾਨਾ <br/>

Ad Position 21
No active advertisement
ਅਜੀਤ ਡੈਸਕ 05-09-2025
ਨੱਥੂਵਾਲਾ ਗਰਬੀ, 4 ਸਤੰਬਰ (ਨਵਦੀਪ ਸਿੰਘ)-ਜਦੋਂ ਵੀ ਕੋਈ ਸਮਾਜ ਸੇਵਾ ਦਾ ਕੰਮ ਹੁੰਦਾ ਹੋਵੇ ਤਾਂ ਸੀਨੀਅਰ ਆਗੂ ਜਗਮੋਹਨ ਸਿੰਘ ਲੰਗੇਆਣਾ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਜ ਸੇਵਾ ਕਰਦੇ ਰਹਿੰਦੇ ਹਨ | ਜਦੋਂ ਤੋਂ ਪੰਜਾਬ ਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤਾਂ ਉਦੋਂ ਤੋਂ ਹੀ ਪਿੰਡ ਲੰਗੇਆਣਾ ਪੁਰਾਣਾ (ਮੋਗਾ) ਦੇ ਪਿੰਡ ਨਿਵਾਸੀ ਇਸ ਸੇਵਾ ਵਿਚ ਬਣਦਾ ਯੋਗਦਾਨ ਪਾਉਣ ਲਈ ਪਿੰਡ ਵਿਚੋਂ ਪਸ਼ੂਆਂ ਲਈ ਚਾਰਾ, ਫੀਡ, ਤੂੜੀ ਲੈ ਕੇ ਦੋ ਟਰਾਲੀਆਂ ਫ਼ਿਰੋਜ਼ਪੁਰ ਏਰੀਏ ਨੂੰ ਰਵਾਨਾ ਕੀਤੀਆਂ ਗਈਆਂ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਸਾਨੂੰ ਸਭ ਨੂੰ ਇਸ ਮੁਸੀਬਤ ਦੀ ਘੜੀ ਵਿਚ ਹੜ ਪ੍ਰਭਾਵਿਤ ਖੇਤਰਾਂ ਦੇ ਪੀੜਤ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ | ਬਾਬਾ ਜੀ ਨੇ ਕਿਹਾ ਕਿ ਉਹ ਸਭ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ | ਇਸ ਸਮੇਂ ਸਰਪੰਚ ਸੁਖਵੀਰ ਕੌਰ, ਸੀਨੀਅਰ ਆਗੂ ਜਗਮੋਹਨ ਸਿੰਘ, ਜਗਰੂਪ ਸਿੰਘ, ਸੁਰਜੀਤ ਸਿੰਘ ਪੰਚ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ ਪੰਚ ਅਤੇ ਹੋਰ ਪਿੰਡ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਹੜ੍ਹਾਂ ਲਈ ਪ੍ਰਬੰਧ ਕਰਨ 'ਚ ਹੋਈ ਫ਼ੇਲ੍ਹ-ਮਾਹਲਾ, ਸਦਿਓੜਾ <br/> ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਕੀਰਤਨ ਕਰਵਾਇਆ
Ad Position 24