ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਵਲੋਂ ਹੜ੍ਹ ਪੀੜਤਾਂ ਦੀ ਮਦਦ ਸੰਬੰਧੀ ਮੀਟਿੰਗ ਭਲਕੇ
ਅਜੀਤ ਡੈਸਕ
05-09-2025
ਮੋਗਾ, 4 ਸਤੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਸੂਬਾ ਪ੍ਰਧਾਨ ਦਲਜੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੀ ਮੀਟਿੰਗ 6 ਸਤੰਬਰ ਨੂੰ ਸਵੇਰੇ 10 ਵਜੇ ਬੱਸ ਸਟੈਂਡ ਮੋਗਾ ਵਿਖੇ ਹੋਵੇਗੀ | ਜਿਸ ਵਿੱਚ ਪੈਨਸ਼ਨਰਾਂ ਦੀਆਂ ਮੰਗਾ ਮਸਲੇ ਵਿਚਾਰਨ ਉਪਰੰਤ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਕਰਨ ਲਈ ਰਾਸ਼ੀ ਇਕੱਤਰ ਕੀਤੀ ਜਾਵੇਗੀ ਅਤੇ ਉਸ ਰਾਸ਼ੀ ਨੂੰ ਸਹੀ ਤਰੀਕੇ ਨਾਲ ਲੋੜਵੰਦਾਂ ਤੱਕ ਪਹੰੁਚਾਉਣ ਲਈ ਵਿਚਾਰ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ | ਇਸ ਲਈ ਇਹ ਰਾਸ਼ੀ ਪਾਣੀ ਉੱਤਰਨ ਤੋਂ ਬਾਅਦ ਉਨ੍ਹਾਂ ਤੱਕ ਪਹੁੰਚਦੀ ਕਰਾਂਗੇ |