05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਨਸੀਬ ਸਿੰਘ ਦੇ ਦਿਹਾਂਤ ਨਾਲ ਛਾਈ ਸੋਗ ਦੀ ਲਹਿਰ

Ad Position 21
No active advertisement
ਅਜੀਤ ਡੈਸਕ 05-09-2025
ਠੱਠੀ ਭਾਈ, 4 ਸਤੰਬਰ (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਪਿੰਡ ਸੰਤੂ ਵਾਲਾ (ਸੁਖਾਨੰਦ) ਦੇ ਵਾਸੀ ਨਸੀਬ ਸਿੰਘ ਉਮਰ 35 ਪੁੱਤਰ ਜੀਤ ਸਿੰਘ ਦੀ ਅਚਾਨਕ ਹੋਏ ਹਾਦਸੇ ਵਿਚ ਮੌਤ ਦੀ ਖ਼ਬਰ ਨੇ ਇਲਾਕੇ ਭਰ 'ਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ | ਨਸੀਬ ਸਿੰਘ ਜੋ ਦੋ ਦਿਨ ਪਹਿਲਾਂ ਘਰੋਂ ਹਲਵਾਈ ਦਾ ਕੰਮ ਕਰਨ ਗਿਆ ਸੀ, ਬੀਤੀ ਰਾਤ ਕਰੀਬ 9:30 ਵਜੇ ਜਦੋਂ ਬੰਬੀਹਾ ਭਾਈ ਤੋਂ ਸੁਖਾਨੰਦ ਵੱਲ ਵਾਪਸ ਪਿੰਡ ਪਰਤ ਰਿਹਾ ਸੀ ਤਾਂ ਡਰੇਨ ਦੇ ਪੁਲ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ | ਇਸ ਦੁਖਦਾਈ ਹਾਦਸੇ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਿਤ ਸੀ ਅਤੇ ਘਰ ਦਾ ਇਕਲੌਤਾ ਸਹਾਰਾ ਸੀ | ਉਸ ਦੇ ਪਿੱਛੇ ਪਤਨੀ, ਦੋ ਛੋਟੀਆਂ ਧੀਆਂ ਅਤੇ ਇਕ ਨਿੱਕਾ ਪੁੱਤਰ ਰਹਿ ਗਏ ਹਨ | ਕੁਝ ਲੋਕਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਸੁਖਾਨੰਦ ਅਤੇ ਬੰਬੀਹਾ ਭਾਈ ਦਰਮਿਆਨ ਡਰੇਨ ਦੇ ਪੁਲ ਦੀ ਭੰਨ ਤੋੜ ਕਾਰਨ ਇਹ ਹਾਦਸਾ ਵਾਪਰਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਵਲੋਂ ਹੜ੍ਹ ਪੀੜਤਾਂ ਦੀ ਮਦਦ ਸੰਬੰਧੀ ਮੀਟਿੰਗ ਭਲਕੇ ਅਗਲੀ ਖ਼ਬਰ ਪੰਜਾਬ ਸਰਕਾਰ ਹੜ੍ਹਾਂ ਲਈ ਪ੍ਰਬੰਧ ਕਰਨ 'ਚ ਹੋਈ ਫ਼ੇਲ੍ਹ-ਮਾਹਲਾ, ਸਦਿਓੜਾ <br/>
Ad Position 24