ਕਿਸ਼ਨਪੁਰਾ ਕਲਾਂ, 5 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਉੱਘੇ ਸਮਾਜ ਸੇਵਕ ਤੇ ਰਾਜਨੀਤੀ 'ਚ ਯੂਥ ਵਜੋਂ ਵੱਡੀਆਂ ਮੱਲਾਂ ਮਾਰਨ ਵਾਲੇ ਭਾਈ ਅਮਨਦੀਪ ਸਿੰਘ ਖ਼ਾਲਸਾ ਤੇ ਉਨ੍ਹਾਂ ਦੀ ਪੂਰੀ ਟੀਮ ਜੋ ਆਪਣੇ ਆਪ 'ਚ ਇਕ ਸੰਗਠਨ ਵਾਂਗ ਕੰਮ ਕਰਦੇ ਹਨ ਲਗਾਤਾਰ ਪਹਿਲੇ ਦਿਨ ਤੋ ਹੜ੍ਹ ਪੀੜਤ ਏਰੀਆ 'ਚ ਸੇਵਾਵਾਂ ਨਿਭਾਅ ਰਹੇ ਹਨ ਜਿੱਥੇ ਇੰਨਾ ਦੀ ਟੀਮ 'ਚੋਂ ਵਿਦੇਸ਼ਾਂ 'ਚ ਬੈਠੇ ਬਾਕੀ ਮੈਂਬਰ ਮਾਇਕ ਸਹਾਇਤਾ ਤੇ ਰਾਸ਼ਨ ਭੇਜ ਰਹੇ ਹਨ ਉਨ੍ਹਾਂ ਦਾ ਵੱਡਾ ਯੋਗਦਾਨ ਗੁਰਪਾਲ ਸਿੰਘ ਬਰੈਮਟਨ, ਹਰਜੀਤ ਸਿੰਘ ਬਰਾੜ ਐਮ.ਡੀ. ਬਲੇਸਵੇਅ ਇਮੀਗੇ੍ਰਸ਼ਨ ਕੈਨੇਡਾ, ਗੁਰਜੋਤ ਸਿੰਘ ਮਾਨ ਸੁਪਰ ਮਾਰਸੇ ਪੰਜਾਬੀ ਸਟੋਰ ਦੇ ਮਾਲਕ, ਚਰਨਜੀਤ ਸਿੰਘ ਚੰਨੀ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ, ਸੰਦੀਪ ਖੱਟੜਾ ਕੈਨੇਡਾ ਐਡਵੋਕੇਟ ਬੱਬਲ, ਹੈਰੀ ਦਿਉਲ ਸੁਨਾਮ, ਕੋਮਲਬੀਰ ਸਿੰਘ ਹੁੰਦਲ, ਵਿਕਰਮਜੀਤ ਸਿੰਘ ਦਲੇਲ ਆਲਾ, ਸਿਮਰਮਾਨ, ਗੈਰੀ ਖੱਟੜਾ ਅਤੇ ਔਰਬਿਟ ਕੰਪਨੀ ਦੇ ਮਾਲਕ ਰਵੀ ਗਰੇਵਾਲ ਤੇ ਪਿੰਦਰ ਗਰੇਵਾਲ ਸਰੀ ਤੋਂ ਜਿੰਨਾ ਦਾ ਵਿਸ਼ੇਸ਼ ਤੌਰ ਤੇ ਆਪ ਫ਼ੋਨ ਕਰਕੇ ਇਸ ਸੇਵਾ ਲਈ ਹਿੱਸੇ ਪਾਏ ਗਏ | ਇਸ ਮੌਕੇ ਗੁਰਦਿੱਤ ਸਿੰਘ ਢਿੱਲੋਂ, ਹਰਦਿੱਤ ਸਿੰਘ ਢਿੱਲੋਂ, ਸੁੱਖ ਗਿੱਲ ਮਹਿਤਾਬ ਗਿੱਲ ਬੁੱਟਰ, ਸੁਖਮਨਜੀਤ ਸਿੰਘ, ਨੂਰਜੋਤ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |