ਮੋਗਾ, 5 ਸਤੰਬਰ (ਜਸਪਾਲ ਸਿੰਘ ਬੱਬੀ)-ਸਮਾਜ ਸੇਵੀ ਵਾਤਾਵਰਨ ਪ੍ਰੇਮੀ ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਮੋਗਾ ਦੇ ਜਨਰਲ ਸਕੱਤਰ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਦੇ ਸਹੁਰਾ ਅਤੇ ਡਾ. ਪਰਮਪਾਲ ਕੌਰ ਨੂੰ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਪਿਤਾ ਮਲਕੀਅਤ ਸਿੰਘ ਬੱਡੂਵਾਲ ਸਾਬਕਾ ਪਿ੍ੰਸੀਪਲ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਸਦੀਵੀ ਵਿਛੋੜਾ ਦੇ ਗਏ | ਇਸ ਦੁਖਦਾਈ ਖ਼ਬਰ ਸੁਣਦਿਆਂ ਪਰਿਵਾਰਕ ਮੈਂਬਰਾਂ ਸੁਰਜੀਤ ਕੌਰ ਸਾਬਕਾ ਅਧਿਆਪਕ ਪਤਨੀ, ਅਮਰਜੋਤ ਸਿੰਘ ਪੁੱਤਰ, ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ, ਡਾ. ਪਰਮਪਾਲ ਕੌਰ (ਪੁੱਤਰੀ) ਇੰਟਰਨੈਸ਼ਨਲ ਬਾਸਕਟ ਬਾਲ ਖਿਡਾਰੀ ਏਕਨੂਰ ਜੌਹਲ, ਅੰਮਿ੍ਤਪਾਲ ਕੌਰ ਨਾਲ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ, ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਸਾਬਕਾ ਵਿਧਾਇਕ ਡਾ.ਹਰਜੋਤ ਕਮਲ ਸਿੰਘ ਜ਼ਿਲ੍ਹਾ ਭਾਜਪਾ ਪ੍ਰਧਾਨ, ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਸਾਬਕਾ ਚੇਅਰਮੈਨ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਗੁਰਜੰਟ ਸਿੰਘ ਰਾਮੂੰਵਾਲਾ, ਸਾਬਕਾ ਕੌਂਸਲਰ ਗੋਵਰਧਨ ਪੋਪਲੀ, ਕੌਂਸਲਰ ਮਨਜੀਤ ਸਿੰਘ ਧੰਮੂ, ਪਵਿੱਤਰ ਸਿੰਘ ਸੇਖੋਂ, ਕਾਕਾ ਸੁਖਜਿੰਦਰ ਸਿੰਘ ਬਲਖੰਡੀ, ਜਸਵੰਤ ਸਿੰਘ ਬਾਸਕਟ ਬਾਲ ਕੋਚ ਆਦਿ ਨੇ ਦੁੱਖ ਸਾਂਝਾ ਕੀਤਾ |