14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਵਰਿੰਦਰ ਸਿੰਘ ਕੋਛੜ ਨੇ ਜਿੱਤਿਆ ਸੁਪ੍ਰੀਮੇਸੀ ਪੇਜੈਂਟਸ 2025 ਚੰਡੀਗੜ੍ਹ ਦਾ ਖ਼ਿਤਾਬ <br/>

Ad Position 21
No active advertisement
ਅਜੀਤ ਡੈਸਕ 06-09-2025
ਫ਼ਤਿਹਗੜ੍ਹ ਪੰਜਤੂਰ, 5 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਚੰਡੀਗੜ੍ਹ ਦੇ ਹਾਇਅੱਟ ਰੀਜੈਂਸੀ ਵਿਖੇ ਸੁਪ੍ਰੀਮੇਸੀ ਟੈਲੰਟਸ ਨਾਮੀ ਸ਼ਾਨਦਾਰ ਸਮਾਰੋਹ ਅਸ਼ੀਮਾ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 35 ਪ੍ਰਤੀਯੋਗੀਆਂ ਨੇ ਹਿੱਸਾ ਲੈ ਕੇ ਪ੍ਰਤਿਭਾ, ਆਤਮ ਵਿਸ਼ਵਾਸ ਅਤੇ ਵੱਖਰੇਪਣ ਦਾ ਜਸ਼ਨ ਮਨਾਇਆ | ਜਿਸ ਵਿਚ ਸੁਪ੍ਰੀਮੇਸੀ ਪੇਜੈਂਟਸ 2025 ਦੇ ਗ੍ਰੈਂਡ ਫਿਨਾਲੇ ਵਿਚ ਚਮਕਦਾਰ ਮਾਹੌਲ ਅਤੇ ਸ਼ਾਨੋ-ਸ਼ੌਕਤ ਅਤੇ ਤਾਲੀਆਂ ਦੀ ਗੂੰਜ ਵਿਚ ਹੋਈ ਜਦੋਂ ਵਰਿੰਦਰ ਸਿੰਘ ਨੂੰ ਤਾਜ ਪਹਿਨਾਇਆ ਗਿਆ | ਦਰਸ਼ਕ ਝੂਮ ਉਠੇ, ਉੱਥੇ ਨਾਲ ਹੀ ਦੱਸਿਆ ਗਿਆ ਕਿ ਵਰਿੰਦਰ ਸਭਿਆਚਾਰਕ ਪ੍ਰਤੀਨਿਧਤਾ, ਟੂਰਿਜ਼ਮ ਪ੍ਰਮੋਸ਼ਨ ਅਤੇ ਸਮਾਜਿਕ ਕਾਰਜਾਂ ਦੇ ਅੰਬੈਸਡਰ ਵਜੋਂ ਆਪਣੀ ਸੇਵਾ ਦੇਣਗੇ | ਵਰਿੰਦਰ ਕੋਛੜ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਸ਼ੋ ਨੂੰ ਮਿਸਿਜ਼ ਸੁਪ੍ਰੀਤ ਕੌਰ (ਮਿਸਿਜ਼ ਸਾਊਥ ਵੈਸਟ ਏਸ਼ੀਆ ਯੂਨੀਵਰਸ) ਨੇ ਕੋਰੀਓਗ੍ਰਾਫ ਕੀਤਾ | ਇਸ ਮੌਕੇ ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਡਾ. ਵਿਨੋਦ ਗੰਧਰਵ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਆਪਣੀ ਜਿੱਤ ਬਾਰੇ ਵਰਿੰਦਰ ਸਿੰਘ ਨੇ ਕਿਹਾ ਸੁਪ੍ਰੀਮੇਸੀ ਪੇਜੈਂਟਸ 2025 ਜਿੱਤਣਾ ਸਿਰਫ਼ ਤਾਜ ਪਹਿਨਣ ਦੀ ਗੱਲ ਨਹੀਂ ਹੈ, ਇਹ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਹੈ | ਮੈਂ ਇਸ ਮੰਚ ਦਾ ਇਸਤੇਮਾਲ ਨੌਜਵਾਨਾਂ ਨੂੰ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਤੇ ਆਪਣੇ ਸਭਿਆਚਾਰ ਤੇ ਭਾਰਤ ਨੂੰ ਵੱਡੇ ਪੱਧਰ 'ਤੇ ਮਾਣ ਨਾਲ ਪ੍ਰਤੀਨਿਧਤਾ ਕਰਨ ਲਈ ਕਰਨਾ ਚਾਹੁੰਦਾ ਹਾਂ |

Ad Position 22
No active advertisement
ਪਿਛਲੀ ਖ਼ਬਰ ਉੱਚ ਅਹੁਦੇ 'ਤੇ ਹੁੰਦੇ ਹੋਏ ਵੀ ਦਿਲ 'ਚ ਸੇਵਾ ਦੀ ਭਾਵਨਾ ਰੱਖਦੇ ਹਨ ਚੇਅਰਮੈਨ ਮਧੇਕੇ <br/> ਅਗਲੀ ਖ਼ਬਰ ਪਿ੍ੰਸੀਪਲ ਮਲਕੀਅਤ ਸਿੰਘ ਬੱਡੂਵਾਲ ਦਾ ਦਿਹਾਂਤ <br/>
Ad Position 24