ਮੋਗਾ, 5 ਸਤੰਬਰ (ਜਸਪਾਲ ਸਿੰਘ ਬੱਬੀ)-ਨਿਸ਼ਕਾਮ ਸੇਵਾ ਭਾਵ ਤੇ ਸੇਵਾ ਭਾਰਤੀ ਮੋਗਾ ਵਲੋਂ ਮੁਕੇਸ਼ ਕੋਚਰ, ਨਵਨੀਤ ਢੰਡ, ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਹੜ੍ਹ ਦੀ ਮਾਰ ਹੇਠ ਆਏ ਇਲਾਕੇ ਵਿਚ ਸਹਾਇਤਾ ਲਈ 100 ਕਿੱਟਾਂ ਰਾਸ਼ਨ ਵੰਡੇ ਗਏ | ਜਿਸ ਵਿੱਚ ਵਿਚ ਧਰਮਕੋਟ ਦੇ ਰਣਜੀਤ ਸਿੰਘ, ਗੁਰਬੀਰ ਸਿੰਘ ਰਟੌਲ ਨੇ ਚਾਰੇ ਦੀ ਟਰਾਲੀ ਵੀ ਨਾਲ ਭੇਜੀ | ਇਸ ਮੌਕੇ ਜ਼ਿਲ੍ਹਾ ਪ੍ਰਚਾਰਕ ਜਸਬੀਰ ਸਿੰਘ, ਮਾਧਵ ਸਿੰਗਲਾ, ਉਦੈ ਸਿੰਘ, ਅਖਿਲ ਭਾਰਤੀ ਵਿਦਿਆਰਥੀ ਪ੍ਰਸ਼ਾਦ ਦੇ ਕਾਰਜਕਰਤਾ ਸ਼ਾਮਿਲ ਸਨ |