14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਅਧਿਆਪਕ ਜਥੇਬੰਦੀਆਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਰਸਦ ਦੀ ਸੇਵਾ ਕੀਤੀ <br/>

Ad Position 21
No active advertisement
ਅਜੀਤ ਡੈਸਕ 06-09-2025
ਧਰਮਕੋਟ, 5 ਸਤੰਬਰ (ਪਰਮਜੀਤ ਸਿੰਘ)-ਪੰਜਾਬ ਵਿਚ ਆਈ ਕੁਦਰਤੀ ਆਫ਼ਤ ਹੜ੍ਹਾਂ ਦੇ ਲਈ ਜਿੱਥੇ ਪੰਜਾਬ ਦਾ ਹਰੇਕ ਵਰਗ ਚਾਹੇ ਉਹ ਨੌਜਵਾਨ ਸਿੱਖ ਸੰਸਥਾਵਾਂ ਹੋਣ, ਐਨ.ਜੀ.ਓ. ਅਤੇ ਹੋਰ ਅਨੇਕਾਂ ਲੋਕ ਆਪਣੀ ਸੇਵਾ ਕਰ ਰਹੇ ਹਨ ਇਸੇ ਤਹਿਤ ਹੀ ਦੀਆਂ ਅਧਿਆਪਕ ਜਥੇਬੰਦੀਆਂ ਬੀ.ਐਡ. ਅਧਿਆਪਕ ਫ਼ਰੰਟ ਪੰਜਾਬ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਆਗੂਆਂ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਅਤੇ ਗੁਰਪ੍ਰੀਤ ਸਿੰਘ ਅਮੀਵਾਲ ਦੀ ਅਗਵਾਈ ਹੇਠ ਪਿਛਲੇ ਕੁਝ ਦਿਨਾਂ ਤੋਂ ਆਪਣੀ ਸੇਵਾ ਜਾਰੀ ਰੱਖੀ ਹੈ | ਇਨ੍ਹਾਂ ਅਧਿਆਪਕ ਜਥੇਬੰਦੀਆਂ ਵਲੋਂ ਪਹਿਲਾਂ ਪਾਣੀ ਦੀ ਮਾਰ ਹੇਠ ਆਏ ਪਿੰਡ ਕੰਬੋ ਖ਼ੁਰਦ ਦੇ ਰਾਹਤ ਕੈਪ ਸਰਕਾਰੀ ਸਕੂਲ ਮੰਦਰ ਕਲਾਂ, ਸੈਦ ਜਲਾਲਪੁਰ ਦੇ ਰਾਹਤ ਕੈਪ ਅਮੀਵਾਲ ਅਤੇ ਪਿੰਡ ਸ਼ੇਰੇ ਵਾਲਾ ਵਿਖੇ ਆਪਣਾ ਤਿਲ ਫ਼ੁੱਲ ਯੋਗਦਾਨ ਦਿੰਦਿਆਂ ਰਸਦ ਦੀ ਸੇਵਾ ਕੀਤੀ ਅਤੇ ਲਗਾਤਾਰ ਸੇਵਾ ਕਰਦੇ ਰਹਿਣ ਦਾ ਪ੍ਰਣ ਲਿਆ | ਇਸ ਸਮੇਂ ਈ.ਟੀ.ਟੀ. ਯੂਨੀਅਨ ਤੋਂ ਰਣਜੀਤ ਸਿੰਘ, ਐਲੀਮੈਂਟਰੀ ਯੂਨੀਅਨ ਤੋਂ ਸੋਹਨ ਸਿੰਘ, ਦਵਿੰਦਰ ਸਿੰਘ, ਗੁਰਮੀਤ ਸਿੰਘ, ਪ੍ਰਦੀਪ ਰੱਖੜਾ, ਕੁਲਦੀਪ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਅਮਨਦੀਪ ਧਰਮਕੋਟ, ਬਹਾਦਰ ਸਿੰਘ, ਸੁਖਜਿੰਦਰ ਜੋਸ਼ਨ, ਗੁਰਪ੍ਰੀਤ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦੇਸ਼ ਦੇ ਨਿਰਮਾਤਾ ਵਜੋਂ ਭੂਮਿਕਾ ਨਿਭਾਉਂਦਾ ਹੈ-ਖਣਮੁੱਖ ਭਾਰਤੀ <br/> ਅਗਲੀ ਖ਼ਬਰ ਨਿਸ਼ਕਾਮ ਸੇਵਾ ਭਾਵ ਤੇ ਸੇਵਾ ਭਾਰਤੀ ਮੋਗਾ ਨੇ ਰਾਸ਼ਨ ਵੰਡਿਆ <br/>
Ad Position 24