14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸੀਤਾ ਸਵੰਬਰ ਕਲਾ ਕੇਂਦਰ ਵਲੋਂ ਰਾਮ-ਲੀਲ੍ਹਾ ਤੀਜੇ ਦਿਨ ਵੀ ਜਾਰੀ ਰਹੀ <br/>

Ad Position 21
No active advertisement
ਅਜੀਤ ਡੈਸਕ 06-09-2025
ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਸੀਤਾ ਸਵੰਬਰ ਕਲਾ ਕੇਂਦਰ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੇ ਤੀਜੇ ਦਿਨ ਦੀ ਸ਼ੁਰੂਆਤ ਹੋਈ | ਸਟੇਜ ਉਦਘਾਟਨ ਸਮਾਰੋਹ ਵਿਕਾਸ ਸਿੰਗਲਾ ਸਕੱਤਰ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ 128 ਦੁਆਰਾ ਕੀਤਾ ਗਿਆ | ਵਿਕਾਸ ਬਾਂਸਲ ਦੁਆਰਾ ਜੋਤੀ ਜਗਾਈ ਗਈ | ਦਰਬਾਰ ਉਦਘਾਟਨ ਸਮਾਰੋਹ ਪੈਰਾਡਾਈਜ਼ ਇਮੀਗ੍ਰੇਸ਼ਨ ਦੇ ਐਮ.ਡੀ. ਰਾਜੇਸ਼ ਅਰੋੜਾ ਦੁਆਰਾ ਕੀਤਾ ਗਿਆ | ਝੰਡਾ ਲਹਿਰਾਉਣ ਦੀ ਰਸਮ ਦੀਪਕ ਕੁਮਾਰ ਐਮ.ਡੀ. ਦੁਆਰਾ ਕੀਤੀ ਗਈ | ਇਸ ਮੌਕੇ ਰਾਮ-ਲੀਲ੍ਹਾ ਦੀ ਸ਼ੁਰੂਆਤ ਗਣਪਤੀ ਪੂਜਾ ਅਤੇ ਪ੍ਰਾਰਥਨਾ ਨਾਲ ਹੋਈ | ਇਸ ਤੋਂ ਬਾਅਦ ਕਲਾਕਾਰਾਂ ਨੇ ਸੀਤਾ ਸਵੰਬਰ, ਕੈਕੇਈ ਮਹਿਲ, ਰਾਮ ਜੀ ਦੇ ਬਨਵਾਸ ਆਦਿ ਦੇ ਦਿ੍ਸ਼ ਪੇਸ਼ ਕੀਤੇ | ਇਸ ਮੌਕੇ ਸੰਬੋਧਨ ਕਰਦਿਆਂ ਨਵੀਨ ਸਿੰਗਲਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਹ ਰਾਮ-ਲੀਲ੍ਹਾ ਦਿਖਾ ਰਹੇ ਹਨ | ਸਾਨੂੰ ਸਾਰਿਆਂ ਨੂੰ ਭਗਵਾਨ ਰਾਮ ਦੇ ਦਿਖਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਕੌਂਸਲਰ ਵਿਜੇ ਖੁਰਾਣਾ ਸੀਨੀਅਰ ਵਾਈਸ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਸਾਗਰ ਆਹਲੂਵਾਲੀਆ, ਡਾਇਰੈਕਟਰ ਗਗਨਦੀਪ ਮਿੱਤਲ, ਗੁਰਪ੍ਰੀਤ ਸਿੰਘ ਗੋਪੀ, ਖ਼ਜ਼ਾਨਚੀ ਬਲਵਿੰਦਰ ਅਰੋੜਾ, ਸੰਜੇ ਕੁਮਾਰ, ਤੰਨੂ ਜੈਦਕਾ, ਦੀਪਕ ਅਰੋੜਾ, ਸੋਵਿਤ ਅਰੋੜਾ, ਜਨਰਲ ਸਕੱਤਰ ਰਾਜਨ ਗੋਇਲ, ਮੰਗਤ ਰਾਏ ਸੇਠੀ, ਰਾਹੁਲ, ਸੰਜੇ ਸਿੰਘ, ਪ੍ਰਤਾਪ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ | ਇਸ ਮੌਕੇ ਸੀਤਾ ਸਵੰਬਰ ਦਾ ਦਿ੍ਸ਼ ਖਿੱਚ ਦਾ ਕੇਂਦਰ ਬਿੰਦੂ ਰਿਹਾ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਮੋਗਾ-2 ਦੀ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਪਰਮਪਾਲ ਸਿੰਘ ਵੰਡ ਰਹੇ ਹਨ ਹੜ੍ਹ ਪੀੜਤਾਂ ਨੂੰ ਦਵਾਈਆਂ ਤੇ ਰਾਹਤ ਸਮੱਗਰੀ...
Ad Position 24