25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਾਤਾ ਬਲਵੰਤ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 24-09-2025
ਕੋਟ ਈਸੇ ਖਾਂ, 23 ਸਤੰਬਰ (ਗੁਰਮੀਤ ਸਿੰਘ ਖਾਲਸਾ)-ਸ਼ਹਿਰ ਕੋਟ ਈਸੇ ਖਾਂ ਨਾਲ ਸੰਬੰਧਿਤ ਨਾਮਵਰ ਬੇਦੀ ਪਰਿਵਾਰ 'ਚ ਬਲਜੀਤ ਸਿੰਘ ਕਾਨੂੰਨਗੋ ਅਤੇ ਗੁਰਿੰਦਰ ਸਿੰਘ ਚਿੰਟੂ ਕੈਨੇਡੀਅਨ ਦੇ ਸਤਿਕਾਰਯੋਗ ਮਾਤਾ ਬਲਵੰਤ ਕੌਰ ਧਰਮ ਪਤਨੀ ਸਵ: ਚਰਨਜੀਤ ਸਿੰਘ ਪਟਵਾਰੀ ਜੋ ਬੀਤੇ ਐਤਵਾਰ ਅਕਾਲ ਚਲਾਣਾ ਕਰ ਗਏ ਸਨ ਦੀ ਮਿ੍ਤਕ ਦੇਹ ਦੇ ਅੰਤਿਮ ਸੰਸਕਾਰ ਸਮੇਂ ਸਥਾਨਕ ਸ਼ਮਸ਼ਾਨ ਘਾਟ ਵਿਖੇ ਨਾਮਵਰ ਰਾਜਸੀ, ਧਾਰਮਿਕ, ਸਮਾਜਿਕ ਸ਼ਖਸੀਅਤਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਮੁਲਾਜ਼ਮ ਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀਆਂ ਨੇ ਪੁੱਜ ਕੇ ਗੁਰਿੰਦਰ ਸਿੰਘ ਚਿੰਟੂ, ਕਾਨੂੰਨਗੋ ਬਲਜੀਤ ਸਿੰਘ (ਸਪੁੱਤਰ), ਦਰਸ਼ਨ ਸਿੰਘ ਬੇਦੀ (ਦਿਉਰ) ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ | ਅੰਤਿਮ ਸੰਸਕਾਰ ਸਮੇਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਜਸਵਿੰਦਰ ਸਿੰਘ ਸਿੱਧੂ ਡਾਇਰੈਕਟਰ ਗਮਾਡਾ ਮੋਹਾਲੀ, ਸੀਨੀ: ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਸਰਪੰਚ ਇਕਬਾਲ ਸਿੰਘ ਢੋਲੇਵਾਲਾ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸਕੂਲ, ਵਿਜੇ ਕੁਮਾਰ ਧੀਰ ਕੋਆਰਡੀਨੇਟਰ ਵਪਾਰ ਸੈੱਲ, ਅਮਨ ਸਰਪੰਚ ਕਾਦਰਵਾਲਾ ਬਲਾਕ ਪ੍ਰਧਾਨ, ਸਿਮਰਨਜੀਤ ਸਿੰਘ ਸੋਨਾ ਪ੍ਰਧਾਨ ਆਪ ਯੂਥ ਵਿੰਗ ਹਲਕਾ ਧਰਮਕੋਟ, ਸੁਮੀਤ ਬਿੱਟੂ ਮਲਹੋਤਰਾ ਵਾਈਸ ਪ੍ਰਧਾਨ ਨਗਰ ਪੰਚਾਇਤ, ਸਚਿਨ ਧੀਰ ਉਪ ਚੇਅਰਮੈਨ ਪੀ.ਏ.ਡੀ.ਬੀ. ਧਰਮਕੋਟ, ਸਮਾਜ ਸੇਵੀ ਦਲਜੀਤ ਬਿੱਟੂ ਠੇਕੇਦਾਰ, ਇੰਦਰਪ੍ਰੀਤ ਸਿੰਘ ਬੰਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ, ਰਾਮ ਸਰੂਪ ਕਪੂਰ ਸਾਬਕਾ ਸਰਪੰਚ, ਚੇਅਰਮੈਨ ਬਿੱਟੂ ਬੀਜਾਪੁਰ, ਇਕਬਾਲਦੀਪ ਸਿੰਘ ਹੈਰੀ ਪੀ.ਏ. ਮੱਖਣ ਬਰਾੜ, ਗੁਰਪ੍ਰੀਤ ਭੁੱਲਰ ਸ਼ਹਿਰੀ ਪ੍ਰਧਾਨ ਅਕਾਲੀ ਦਲ, ਪੰਕਜ ਕਪੂਰ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਡਾ. ਰਾਜਦਵਿੰਦਰ ਗਿੱਲ, ਸਮਾਜ ਸੇਵੀ ਰਾਜਨ ਵਰਮਾ, ਲਖਵਿੰਦਰ ਅਰੋੜਾ, ਬਾਦਲ ਸੰਧੂ ਠੇਕੇਦਾਰ, ਕੌਂਸਲਰ ਗੁਰਪ੍ਰੀਤ ਸੋਨੂੰ ਸਿੱਧੂ, ਕੌਂਸਲਰ ਸੁੱਚਾ ਸਿੰਘ ਪੁਰਬਾ, ਕੌਂਸਲਰ ਸੁਰਿੰਦਰਪਾਲ ਸਚਦੇਵਾ, ਕੌਂਸਲਰ ਪ੍ਰਦੀਪ ਪਲਤਾ, ਹਰਬਖਸ਼ ਸਿੰਘ ਸਿੱਧੂ, ਗੁਰਜੰਟ ਸਿੰਘ ਰਾਮੂੰਵਾਲਾ, ਜਗਜੀਤ ਸਿੰਘ ਧਰਮਕੋਟ ਆਗੂ ਮਾਨ ਦਲ, ਡਾ. ਜਸਪਾਲ ਸਿੰਘ ਸੰਧੂ, ਰਵਿੰਦਰ ਸਿੰਘ ਰੀਡਰ ਐਸ.ਡੀ.ਐਮ. ਧਰਮਕੋਟ ਤੇ ਸਮੂਹ ਸਟਾਫ, ਨਾਇਬ ਤਹਿਸੀਲਦਾਰ ਅਜੇ ਕੁਮਾਰ ਆਦਿ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਜੀ.ਐਸ.ਟੀ. ਦੀਆਂ ਦਰਾਂ ਵਿਚ ਕਟੌਤੀ ਨਾਲ ਆਮ ਲੋਕਾਂ ਨੂੰ ਹੋ ਰਿਹਾ ਹੈ ਫ਼ਾਇਦਾ ਪਰਤੂ ਸਰਕਾਰ ਅਤੇ ਆਮ ਲੋਕਾਂ ਨਾਲ ਧੋਖਾ ਕ... ਅਗਲੀ ਖ਼ਬਰ ਪੰਜਾਬ ਸਰਕਾਰ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦੇਵੇ- ਡਾ. ਭੁੱਲਰ <br/>
Ad Position 24