ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ) - ਕੇਂਦਰ ਸਰਕਾਰ ਵਲੋਂ 22 ਸਤੰਬਰ ਤੋਂ ਜੀ.ਐਸ.ਟੀ. ਦਰਾਂ ਵਿਚ ਕਟੌਤੀ ਕਰਨ ਦਾ ਆਮ ਖਪਤਕਾਰਾਂ ਤੱਕ ਲਾਭ ਪਹੁੰਚਣਾ ਸ਼ੁਰੂ ਹੋ ਗਿਆ ਹੈ ਪਰ ਕੁੱਝ ਇੱਕ ਕੰਪਨੀਆਂ ਕੇਂਦਰ ਸਰਕਾਰ ਵਲੋਂ ਕੀਤੇ ਗਏ ਇਸ ਵੱਡੇ ਉਪਰਾਲੇ ਵਿਚ ਰੋੜਾ ਵੀ ਬਣ ਰਹੀਆਂ ਹਨ | ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਦਾ ਕਹਿਣ ਹੈ ਕਿ ਜੀ.ਐਸ.ਟੀ. ਦੀਆਂ ਦਰਾਂ ਘਟਣ ਨਾਲ ਆਮ ਲੋਕਾਂ ਨੂੰ 7 ਤੋਂ 10 ਪ੍ਰਤੀਸ਼ਤ ਤੱਕ ਦਾ ਫ਼ਾਇਦਾ ਹੋਇਆ ਹੈ ਪਰ ਅਜੇ ਵੀ ਇਸ ਵਿਚ ਕਈ ਗੰੁਝਲਾਂ ਹਨ ਜਿਵੇਂ ਕਿ ਗਾਰਮੈਂਟਸ ਵਿਚ 2499 ਰੁਪਏ ਦੇ ਬਿਲ ਤੱਕ 5 ਪ੍ਰਤੀਸ਼ਤ ਜੀ.ਐਸ.ਟੀ. ਹੈ ਜੇਕਰ ਬਿਲ ਇਸ ਰਾਸ਼ੀ ਤੋਂ ਵਧੇਗਾ ਤਾਂ ਜੀ.ਐਸ.ਟੀ. 12 ਪ੍ਰਤੀਸ਼ਤ ਹੋ ਜਾਵੇਗਾ | ਇਸ ਲਈ ਜ਼ਰੂਰੀ ਹੈ ਕਿ ਜੀ.ਐਸ.ਟੀ. ਦੀ ਇੱਕੋ ਸਲੈਬ ਕੀਤੀ ਜਾਵੇ | ਫਾਈਨੈਂਸ ਅਕਾੳਾੂਟੈਂਟ ਦਿਨੇਸ਼ ਬਾਂਸਲ ਦਾ ਕਹਿਣਾ ਹੈ ਕਿ ਜੀ.ਐਸ.ਟੀ. ਦਰਾਂ ਵਿਚ ਕਟੌਤੀ ਦਾ ਪ੍ਰਚਾਰ ਜ਼ਿਆਦਾ ਕੀਤਾ ਜਾ ਰਿਹਾ ਹੈ ਜਦ ਕਿ ਕਈ ਕੰਪਨੀਆਂ ਨੇ ਜਿਨ੍ਹਾਂ ਜੀ.ਐਸ.ਟੀ. ਘਟਿਆ ਹੈ, ਉੱਨੇ ਹੀ ਬੇਸਿਕ ਰੇਟ ਵਧਾ ਲਏ ਹਨ | ਆਮ ਖਪਤਕਾਰ ਨੂੰ ਜ਼ਿਆਦਾ ਵਸਤੂਆਂ ਪਹਿਲੇ ਰੇਟ ਤੇ ਹੀ ਮਿਲ ਰਹੀਆਂ ਹਨ | ਹੋਟਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ ਦਾ ਕਹਿਣਾ ਕਮਰਿਆਂ ਦੇ ਕਿਰਾਏ ਤੇ ਲੱਗਣ ਵਾਲਾ ਜੀ.ਐਸ.ਟੀ. 12 ਪ੍ਰਤੀਸ਼ਤ ਤੋਂ ਘੱਟ ਕੇ 5 ਪ੍ਰਤੀਸ਼ਤ ਰਹਿ ਗਿਆ ਹੈ ਜਿਸ ਦਾ ਆਮ ਲੋਕਾਂ ਨੂੰ ਫ਼ਾਇਦਾ ਹੋਣਾ ਸੁਭਾਵਿਕ ਹੈ | ਖਾਣੇ ਉੱਤੇ ਪਹਿਲਾ ਹੀ 5 ਪ੍ਰਤੀਸ਼ਤ ਜੀ.ਐਸ.ਟੀ. ਸੀ ਉਸ ਤੇ ਕੋਈ ਫ਼ਰਕ ਨਹੀਂ ਪਿਆ | ਕੈਮਿਸਟ ਐਸੋ. ਦੇ ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਜੈਨ ਦਾ ਕਹਿਣਾ ਹੈ ਜੀ.ਐਸ.ਟੀ. ਵਿੱਚ ਕਟੌਤੀ ਹੋਣ ਤੋਂ ਬਾਅਦ ਦਵਾਈਆਂ ਘੱਟ ਰੇਟ ਤੇ ਵੇਚੀਆਂ ਜਾ ਰਹੀਆਂ ਹਨ | ਇਸ ਦਾ ਲੋਕਾਂ ਨੂੰ ਲਾਭ ਹੋ ਰਿਹਾ ਹੈ | ਪੁਰਾਣਾ ਸਟਾਕ ਵੀ 7 ਤੋਂ 12 ਪ੍ਰਤੀਸ਼ਤ ਤੱਕ ਘਟਾ ਕੇ ਵੇਚਿਆ ਜਾ ਰਿਹਾ ਹੈ | ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਟੀਟੂ ਦਾ ਕਹਿਣਾ ਕਿ ਕਈ ਕੰਪਨੀਆਂ ਨੇ 22 ਸਤੰਬਰ ਤੋਂ ਪਹਿਲਾ ਹੀ ਆਪਣੇ ਉਤਪਾਦਾਂ ਦੇ ਬੇਸਿਕ ਰੇਟ ਵਧਾ ਲਏ | ਇਸ ਕਾਰਣ ਆਮ ਖਪਤਕਾਰਾਂ ਨੂੰ ਕੋਈ ਫ਼ਾਇਦਾ ਨਹੀ ਹੋ ਰਿਹਾ | ਕੇ.ਟੀ. ਰਾਯਲ ਹੋਟਲ ਦੇ ਐਸ.ਡੀ. ਕੇਵਲ ਸਿੰਘ ਜਲਾਣ ਦਾ ਕਹਿਣਾ ਹੈ ਕਿ ਜੀ.ਐਸ.ਟੀ. 18 ਤੋਂ 5 ਪ੍ਰਤੀਸ਼ਤ ਹੋਣ ਨਾਲ ਖਪਤਕਾਰਾਂ ਨੂੰ ਲਾਭ ਹੋਣਾ ਸੁਭਾਵਿਕ ਹੈ | ਅÏਸਤਨ 6 ਤੋਂ 7 ਪ੍ਰਤੀਸ਼ਤ ਦਾ ਫ਼ਾਇਦਾ ਹੋ ਰਿਹਾ ਹੈ | ਕੈਮਿਸਟ ਐਸੋ. ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਦਾ ਕਹਿਣਾ ਦਵਾਈ ਰੇਟਾਂ ਵਿਚ 7 ਤੋਂ 12 ਪ੍ਰਤੀਸ਼ਤ ਦੀ ਕਟੌਤੀ ਹੋਈ ਹੈ | ਲੋਕਾਂ ਨੂੰ ਇਸ ਦਾ ਪੂਰਾ ਲਾਭ ਮਿਲੇ ਸਭ ਕੈਮਿਸਟਾਂ ਨੂੰ ਇਸ ਸਬੰਧੀ ਸੈਮੀਨਾਰ ਕਰ ਕੇ ਸੁਚੇਤ ਕਰ ਦਿੱਤਾ ਗਿਆ ਹੈ |