ਮੋਗਾ, 25 ਸਤੰਬਰ (ਅਸ਼ੋਕ ਬਾਂਸਲ)-ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਸ੍ਰੀਮਦ ਭਾਗਵਤ ਪੁਰਾਣ ਕਥਾ ਦੀ ਸਮਾਪਤੀ ਦੇ ਮੌਕੇ 'ਤੇ ਅੱਜ ਮੋਗਾ ਦੇ ਸਿਵਲ ਲਾਈਨ ਦੱਤ ਰੋਡ 'ਤੇ ਸਥਿਤ ਸ੍ਰੀ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਖੇ ਸ਼ਰਧਾਲੂਆਂ ਨੇ ਪੂਜਾ ਦੀ ਰਸਮ ਕੀਤੀ | ਪੰਡਤ ਪਾਲੇ ਰਾਮ ਸ਼ਾਸਤਰੀ ਨੇ ਵੈਦਿਕ ਮੰਤਰਾਂ ਨਾਲ ਭਾਗਵਤ ਕਥਾ ਦੀ ਸਮਾਪਤੀ ਕੀਤੀ | ਭਜਨ ਗਾਇਕ ਰਾਮ ਚੰਦਰ ਸ਼ਰਮਾ, ਸੁਭਾਸ਼ ਕੌਸ਼ਲ, ਪੇ੍ਰਮ ਲਤਾ, ਨੀਤੂ ਸ਼ਰਮਾ ਅਤੇ ਆਰਤੀ ਨੇ ਆਪਣੇ ਸੁੰਦਰ ਭਜਨਾਂ ਨਾਲ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ ਅਤੇ ਆਰਤੀ ਕਰਨ ਤੋਂ ਬਾਅਦ ਲੰਗਰ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਸੀਨੀਅਰ ਐਡਵੋਕੇਟ ਬੋਧਰਾਜ ਮਜੀਠੀਆ, ਜਗਮੋਹਨ, ਲਖਵਿੰਦਰ ਕੌਸ਼ਿਕ, ਰਵੀ ਬਾਂਸਲ, ਐਸ.ਬਾਂਸਲ, ਪ੍ਰਦੀਪ ਭਾਰਤੀ ਐਡਵੋਕੇਟ, ਬਲਦੇਵ ਸਹਿਗਲ, ਅਜੈ ਸਿੰਗਲਾ, ਸੁਰੇਸ਼ ਮਹਿੰਦੀਰੱਤਾ, ਮਹੇਸ਼ ਗਰਗ, ਦੀਪਕ ਮਹਾਜਨ, ਰਾਜਿੰਦਰ ਬਿਦਰਾ, ਕਿ੍ਸ਼ਨਾ ਸ਼ਰਮਾ, ਡਿੰਪੀ ਸ਼ਰਮਾ, ਤੇਜਿੰਦਰ ਸ਼ਰਮਾ, ਸੁਭਾਸ਼ ਕੌਸ਼ਲ, ਪਰਮਜੀਤ ਕੌਰ, ਪਰਮੇਸ਼ਵਰੀ ਦੇਵੀ, ਅਨੂਪੂਨਮ, ਮਧੂ ਬਾਲਾ, ਪੂਜਾ, ਮੇਨੂੰ, ਮੋਨਿੰਦਰ ਸ਼ਰਮਾ, ਦੀਪਇੰਦਰ ਸ਼ਰਮਾ, ਪ੍ਰੇਮ ਸਿੰਗਲਾ, ਸੁਰੇਸ਼ ਮਹਿੰਦੀਰੱਤਾ, ਉਦਿਕ ਚੰਦ, ਜਗਮੋਹਨ ਪੇ੍ਰਮ ਲਤਾ, ਨੀਤੂ ਸ਼ਰਮਾ, ਅਰਵਿੰਦਰ ਸ਼ਰਮਾ, ਸਰੋਜ ਗੁਪਤਾ, ਬਲਦੇਵ ਸਹਿਗਲ, ਅਜੈ ਸਿੰਗਲਾ ਹਾਜ਼ਰ ਸਨ |