ਬੱਧਨੀ ਕਲਾਂ, 25 ਸਤੰਬਰ (ਸੰਜੀਵ ਕੋਛੜ)-ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁਖ ਭਾਰਤੀ ਵਲੋਂ ਕੀਤੀ ਜਾ ਰਹੀ ਦਿਨ ਰਾਤ ਦੀ ਮਿਹਨਤ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਗਰਾਫ਼ 'ਚ ਦਿਨ ਬ ਦਿਨ ਭਾਰੀ ਵਾਧਾ ਹੋ ਰਿਹਾ ਹੈ, ਆਏ ਦਿਨ ਪਿੰਡ ਵਾਰ ਪਿੰਡ ਜਾ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਬਹੁਗਿਣਤੀ ਲੋਕਾਂ ਨੂੰ ਜੋੜਨ ਦੀ ਕੜੀ ਤਹਿਤ ਪਿੰਡ ਲੋਪੋ ਤੋਂ ਤਕਰੀਬਨ 30 ਪਰਿਵਾਰਾਂ ਨੇ ਆਪ ਪਾਰਟੀ ਨੂੰ ਅਲਵਿਦਾ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ | ਇਸ ਸਮੇਂ ਸੰਬੋਧਨ ਕਰਦਿਆਂ ਖਣਮੁਖ ਭਾਰਤੀ ਨੇ ਕਿਹਾ ਕਿ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪੀੜਤਾਂ ਲਈ ਨਿਭਾਈ ਜਾ ਰਹੀ ਨਿਸ਼ਕਾਮ ਸੇਵਾ ਅਤੇ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਗਏ ਸੂਬੇ ਦੇ ਬਹੁਪੱਖੀ ਵਿਕਾਸ ਨੂੰ ਦੇਖਦੇ ਹੋਏ ਵੱਡੀ ਗਿਣਤੀ 'ਚ ਲੋਕ ਮੁੜ ਤੋਂ ਆਪਣੀ ਖੇਤਰੀ ਪਾਰਟੀ ਨਾਲ ਜੁੜਨ ਲੱਗ ਪਏ ਹਨ | ਪਿੰਡ ਲੋਪੋ 'ਚ ਪੂਰਨ ਸਿੰਘ ਪੱਤੋ ਅਤੇ ਯੂਥ ਪ੍ਰਧਾਨ ਗੁਰਜੰਟ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ ਦੇ ਨੌਜਵਾਨ ਆਗੂ ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨਜੀਤ ਸਿੰਘ, ਆਕਾਸ਼ਦੀਪ ਸਿੰਘ, ਸੰਪੂਰਨ ਸਿੰਘ, ਹਨੀ ਸਿੰਘ, ਮਿੰਟੂ ਸਿੰਘ, ਨਿਹਾਲ ਸਿੰਘ, ਭਲਵਾਨ ਸਿੰਘ, ਕਰਮਾ ਸਿੰਘ, ਸੁਖਪ੍ਰੀਤ ਸਿੰਘ, ਜੱਸਾ ਸਿੰਘ, ਗੁਰਜੰਟ ਸਿੰਘ, ਬਿੱਲਾ ਸਿੰਘ, ਸੁੱਖਾ ਸਿੰਘ, ਸੁਖਦੀਪ ਸਿੰਘ ਸਮੇਤ ਤਕਰੀਬਨ 30 ਵਿਅਕਤੀਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ ਹੈ | ਉਨ੍ਹਾਂ ਪਾਰਟੀ 'ਚ ਸ਼ਾਮਿਲ ਹੋਏ ਵਿਅਕਤੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਹਰ ਤਰ੍ਹਾਂ ਦਾ ਸਾਥ ਦੇਣ ਤੋਂ ਇਲਾਵਾ ਪਾਰਟੀ 'ਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਅਜੀਤਪਾਲ ਸਿੰਘ ਰਣੀਆਂ, ਹਰਜੀਤ ਸਿੰਘ ਸਾਬਕਾ ਸਰਪੰਚ, ਕਾਕਾ ਸਿੰਘ ਸਾਬਕਾ ਸਰਪੰਚ, ਬਲਰਾਜ ਸਿੰਘ, ਤਰਲੋਚਨ ਸਿੰਘ, ਅੰਗਰੇਜ਼ ਸਿੰਘ, ਮਨਜੀਤ ਸਿੰਘ, ਅਮਨਦੀਪ ਸਿੰਘ, ਗੁਰਜੀਤ ਸਿੰਘ, ਗੁਰਬਖ਼ਸ਼ ਸਿੰਘ, ਅਤਿੰਦਰ ਸਿੰਘ ਦੀਨਾ, ਵਿਜੇ ਕੁਮਾਰ, ਰਾਜੂ ਸ਼ਾਂਤ, ਨਾਹਰ ਸਿੰਘ ਰਣੀਆਂ ਆਦਿ ਸਮੇਤ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ |