ਨੱਥੂਵਾਲਾ ਗਰਬੀ, 25 ਸਤੰਬਰ (ਨਵਦੀਪ ਸਿੰਘ)-ਕਸਬੇ ਨੱਥੂਵਾਲਾ ਗਰਬੀ ਵਿਖੇ ਸਥਿਤ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ 'ਚ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਿਸ਼ਾਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਸਕੂਲ ਦੀ ਪਿ੍ੰਸੀਪਲ ਤਜਿੰਦਰ ਕੌਰ ਗਿੱਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਸਕੂਲ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਅਧਿਆਪਕ ਅਜਿਹਾ ਚਾਨਣ ਮੁਨਾਰਾ ਹੁੰਦਾ ਹੈ ਜੋ ਆਪ ਜਗ ਕੇ ਦੂਜਿਆਂ ਨੂੰ ਰੌਸ਼ਨ ਕਰਦਾ ਹੈ ਅਤੇ ਇਕ ਅਧਿਆਪਕ ਹੀ ਇਹੋ ਜਿਹਾ ਅੰਗ ਹੈ ਜੋ ਨਿਰਸਵਾਰਥ ਸੇਵਾ ਕਰਦਾ ਹੈ | ਸਕੂਲ ਦੇ ਸਮੂਹ ਅਧਿਆਪਕਾਂ ਨੂੰ ਡਿਪਟੀ ਡੀ.ਈ.ਓ. ਨੇ ਸਨਮਾਨਿਤ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਸਨਮਾਨ ਕਰਨਾ ਬਹੁਤ ਹੀ ਵਧੀਆ ਗੱਲ ਹੈ | ਇਸ ਸਮੇਂ ਆਪਣੇ ਸੰਬੋਧਨ ਵਿਚ ਕਿਹਾ ਕਿ ਜਦ ਕੋਈ ਬੱਚਾ ਤਰੱਕੀ ਕਰਦਾ ਹੈ ਤਾਂ ਉਸ ਸਮੇਂ ਸਭ ਤੋਂ ਵੱਧ ਖ਼ੁਸ਼ੀ ਮਾਪਿਆਂ ਤੇ ਅਧਿਆਪਕਾਂ ਨੂੰ ਹੁੰਦੀ ਹੈ | ਸਮੂਹ ਸਟਾਫ਼ ਅਤੇ ਪ੍ਰਬੰਧਕਾਂ ਵਲੋਂ ਡਿਪਟੀ ਡੀ.ਈ.ਓ. ਨਿਸ਼ਾਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰੋਗਰਾਮ ਵਿਚ ਸਾਬਕਾ ਪਿ੍ੰਸੀਪਲ ਅਜਮੇਰ ਸਿੰਘ ਮਾਹਲਾ, ਹਰਜਿੰਦਰ ਸਿੰਘ ਸਾਬਕਾ ਪਿ੍ੰਸੀਪਲ, ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਪਰਮਜੀਤ ਸਿੰਘ ਸੁਪਰਡੈਂਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਕਮੇਟੀ ਮੈਂਬਰ ਹਰਵਿੰਦਰ ਸਿੰਘ, ਨੰਬਰਦਾਰ ਬਲਜੀਤ ਸਿੰਘ ਬਰਾੜ, ਰੂਪ ਸਿੰਘ, ਰਾਜਵਿੰਦਰ ਸਿੰਘ, ਪਰਮਜੀਤ ਸਿੰਘ ਖ਼ਾਲਸਾ, ਦਵਿੰਦਰਪਾਲ ਕੌਰ, ਹਰਮਿੰਦਰਪਾਲ ਸਿੰਘ ਚੇਅਰਮੈਨ, ਬਲਵਿੰਦਰਪਾਲ ਸਿੰਘ ਡਾਇਰੈਕਟਰ, ਪਿ੍ੰਸੀਪਲ ਤੇਜਿੰਦਰ ਕੌਰ, ਪਿ੍ੰਸੀਪਲ ਭੁਪਿੰਦਰ ਕੌਰ, ਵਾਈਸ ਪਿ੍ੰਸੀਪਲ ਤਰਿੰਦਰ ਕੌਰ ਅਤੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |