20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬਾਸਮਤੀ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆੜ੍ਹਤੀਆਂ ਤੇ ਵਪਾਰੀਆਂ ਨੇ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 26-09-2025
ਮੋਗਾ, 25 ਸਤੰਬਰ (ਅਸ਼ੋਕ ਬਾਂਸਲ)-ਆਉਣ ਵਾਲੇ ਬਾਸਮਤੀ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆੜ੍ਹਤੀ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਪ੍ਰਧਾਨ ਸਮੀਰ ਜੈਨ ਦੀ ਅਗਵਾਈ 'ਚ ਆੜ੍ਹਤੀਆਂ ਤੇ ਵਪਾਰੀਆਂ ਦੀਂ ਮੀਟਿੰਗ ਕੀਤੀ ਗਈ ਜਿਸ ਵਿਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਮੀਰ ਜੈਨ ਨੇ ਕਿਹਾ ਕਿ ਆਉਣ ਵਾਲੇ ਬਾਸਮਤੀ ਦੇ ਸੀਜ਼ਨ ਵਿਚ ਆੜ੍ਹਤੀਆਂ ਤੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਮੀਟਿੰਗ ਰੱਖੀ ਗਈ ਹੈ | ਉਨ੍ਹਾਂ ਕਿਹਾ ਕੀ ਬਾਸਮਤੀ ਦੇ ਖ਼ਰੀਦਦਾਰਾਂ ਨਾਲ ਜਿਹੜੀ ਮੀਟਿੰਗ ਹੋਈ ਹੈ ਉਹ ਬਹੁਤ ਹੀ ਵਧੀਆ ਮਾਹੌਲ 'ਚ ਹੋਈ ਹੈ ਅਤੇ ਸਾਰੇ ਖ਼ਰੀਦਦਾਰਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਆਉਣ ਵਾਲੇ ਬਾਸਮਤੀ ਸੀਜ਼ਨ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਔਕੜ ਮੰਡੀ 'ਚ ਆੜ੍ਹਤੀਆਂ ਤੇ ਕਿਸਾਨ ਭਰਾਵਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ | ਪ੍ਰਧਾਨ ਸਮੀਰ ਜੈਨ ਨੇ ਵੀ ਭਰੋਸਾ ਦਿਵਾਇਆ ਕਿ ਬਾਸਮਤੀ ਦੇ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸਕੱਤਰ ਰਾਹੁਲ ਗਰਗ, ਕੈਸ਼ੀਅਰ ਹਿਤੇਸ਼ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਅਜੇ ਮੰਗਲਾ, ਵਾਈਸ ਪ੍ਰਧਾਨ ਵਿਨੋਦ ਰਾਜਪਾਲ, ਰਵੀ ਧੀਰ, ਹਿਮਾਂਸ਼ੂ ਗਰਗ, ਮੁਰਾਰੀ ਸਿੰਗਲਾ, ਦੀਪਕ ਤਾਇਲ, ਨਿਤਨ ਗੁਪਤਾ, ਪ੍ਰਦੀਪ ਮੰਗਲਾ, ਬਿਪਨ ਕੁਮਾਰ ਬਿੱਟਾ, ਰਾਜੂ, ਨਿਤਿਨ ਕਾਂਸਲ ਚੀਨੂ, ਲਲਿਤ ਕੁਮਾਰ, ਕਸ਼ਿਸ਼ ਬਾਂਸਲ, ਜਗਸੀਰ ਸਿੰਘ ਰਾਮੂੰਵਾਲਾ, ਸੰਚਿਤ ਧੀਰ, ਵਿਵੇਕ ਕੁਮਾਰ, ਬਲਜਿੰਦਰ ਸਿੰਘ, ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਆੜ੍ਹਤੀਆਂ ਨੇ ਮੀਟਿੰਗ ਵਿਚ ਭਾਗ ਲਿਆ |

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਹੀ ਹੱਲ ਕੀਤਾ ਜਾ ਰਿਹਾ ਹੈ-ਵਿਧਾਇਕਾ ਡਾ. ਅਰੋੜਾ ਅਗਲੀ ਖ਼ਬਰ ਵੀਰ ਸਿੰਘ ਮੈਮੋਰੀਅਲ ਸਕੂਲ ਨੱਥੂਵਾਲਾ ਵਿਖੇ ਅਧਿਆਪਕ ਦਿਵਸ ਮਨਾਇਆ <br/>
Ad Position 24