21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੰਜਾਬੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 26-09-2025
ਮੋਗਾ, 25 ਸਤੰਬਰ (ਅਸ਼ੋਕ ਬਾਂਸਲ)-ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਪੰਜਾਬੀ ਦਿਵਸ ਮਨਾਇਆ ਗਿਆ | ਛੇਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਬਾਰੇ ਭਾਸ਼ਣ ਕਵਿਤਾਵਾਂ ਤੇ ਤੁਕਾਂ ਬੋਲ ਕੇ ਸਭ ਨੂੰ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਦਿੱਤੀ | +1 ਦੀ ਵਿਦਿਆਰਥਣ ਜਸਲੀਨ ਕੌਰ ਨੇ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਮਾਂ ਬੋਲੀ ਹੋਣ ਦਾ ਮਾਣ ਦਿੱਤਾ | ਛੇਵੀਂ ਕਲਾਸ ਦੇ ਬੱਚਿਆਂ ਨੇ ਕਵਿਤਾਵਾਂ ਬੋਲ ਕੇ ਸਭ ਦਾ ਮਨ ਮੋਹਇਆ | ਇਸ ਮੌਕੇ ਮੈਨੇਜਰ ਵਿਜੇ ਸਿੰਗਲ, ਐਡਮਿਨਿਸਟ ਆਰ.ਕੇ. ਸਹਿਗਲ ਅਤੇ ਪਿ੍ੰਸੀਪਲ ਅਦਿੱਤੀ ਨਾਰੰਗ ਨੇ ਵੀ ਬੱਚਿਆਂ ਨੂੰ ਪੰਜਾਬੀ ਦਿਵਸ ਮਨਾਉਣ 'ਤੇ ਵਧਾਈ ਦਿੱਤੀ | ਇਸ ਮੌਕੇ ਪ੍ਰਾਇਮਰੀ ਇੰਚਾਰਜ ਸੁਨੀਤਾ ਬਾਂਸਲ, ਨੀਰਜ ਗੁਪਤਾ, ਛਿੰਦਰ ਪਾਲ ਕੌਰ, ਧੀਰਜ ਬਾਂਸਲ, ਦੀਪਕਾ, ਬੇਬੀ, ਨੇਹਾ, ਡੀ.ਪੀ.ਈ. ਬਲਜਿੰਦਰ ਸਿੰਘ, ਅਤੁੱਲ ਕੁਮਾਰ ਵਾਜਪਾਈ ਅਤੇ ਪਰਮਜੀਤ ਕੌਰ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਡਾ. ਸੁਨੀਤਾ ਰਾਣੀ ਨੇ ਆਪਣੀ ਨਵੀਂ ਪੁਸਤਕ 'ਪੰਜਾਬ ਦੀ ਵਿਰਾਸਤ' ਭੇਟ ਕੀਤੀ <br/> ਅਗਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਹੀ ਹੱਲ ਕੀਤਾ ਜਾ ਰਿਹਾ ਹੈ-ਵਿਧਾਇਕਾ ਡਾ. ਅਰੋੜਾ
Ad Position 24