21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਡਾ. ਸੁਨੀਤਾ ਰਾਣੀ ਨੇ ਆਪਣੀ ਨਵੀਂ ਪੁਸਤਕ 'ਪੰਜਾਬ ਦੀ ਵਿਰਾਸਤ' ਭੇਟ ਕੀਤੀ <br/>

Ad Position 21
No active advertisement
ਅਜੀਤ ਡੈਸਕ 26-09-2025
ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)-ਡੀ.ਐਮ.ਕਾਲਜ ਮੋਗਾ ਵਿਖੇ ਡਾ. ਸੁਨੀਤਾ ਰਾਣੀ ਨੇ ਆਪਣੀ ਨਵੀਂ ਪੁਸਤਕ 'ਪੰਜਾਬ ਦੀ ਵਿਰਾਸਤ' ਕਾਰਜਕਾਰੀ ਪਿ੍ੰਸੀਪਲ ਨਰਿੰਦਰ ਖੰਨਾ ਤੇ ਡਾ. ਅਸ਼ਵਨੀ ਕੁਮਾਰ ਸ਼ਰਮਾ ਨੂੰ ਭੇਟ ਕੀਤੀ | ਇਸ ਮੌਕੇ ਡਾ. ਸੁਨੀਤਾ ਰਾਣੀ ਨੇ ਦੱਸਿਆ ਕਿ ਇਹ ਪੁਸਤਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੀ.ਏ. ਭਾਗ ਪਹਿਲਾ ਸਮੈਸਟਰ ਦੇ ਅੰਤਰਗਤ ਪੰਜਾਬ ਦੀ ਵਿਰਾਸਤ ਦੇ ਪਾਠਕ੍ਰਮ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਹੈ | ਇਸ ਪੁਸਤਕ 'ਚ ਪੰਜਾਬ ਦੀ ਵਿਰਾਸਤ ਦੇ ਪਛਾਣ ਚਿੰਨ੍ਹ ਉਲੀਕੇ ਗਏ ਹਨ | ਪੰਜਾਬੀ ਭਾਸ਼ਾ ਦੇ ਨਿਕਾਸ ਵਿਕਾਸ ਤੇ ਪੰਜਾਬੀ ਹਸਤ ਕਲਾਵਾਂ ਕਢਾਈ, ਉਣਾਈ, ਬੁਣਾਈ, ਮਿੱਟੀ ਨਾਲ ਸੰਬੰਧਿਤ, ਸਜਾਵਟੀ ਵਸਤਾਂ ਅਤੇ ਖਿਡਾਉਣਿਆਂ ਨਾਲ ਸੰਬੰਧਿਤ ਹਸਤ ਕਲਾਵਾਂ, ਪ੍ਰਮੁੱਖ ਪੰਜਾਬੀ ਲੋਕ ਨਾਚਾਂ ਗਿੱਧਾ, ਭੰਗੜਾ, ਕਿੱਕਲੀ, ਸੰਮੀ, ਝੂਮਰ ਲੁੱਡੀ, ਹੱਥ ਕਲਾਵਾਂ ਫੁਲਕਾਰੀ, ਦਰੀ ਅਤੇ ਚੁੱਲੇ੍ਹ ਦਾ ਵੇਰਵਾ ਦਿੱਤਾ ਗਿਆ ਹੈ | ਇਸ ਪੁਸਤਕ ਲਈ ਡਾ. ਸੁਨੀਤਾ ਰਾਣੀ ਨੂੰ ਡਾ. ਵਿਕਰਮ, ਡਾ. ਕਿਰਨਪਾਲ ਸਿੰਘ, ਡਾ. ਗੁਰਨੀਤ ਕੌਰ ਸਿੱਧੂ, ਪਰਮਿੰਦਰ ਕੌਰ, ਰਚਨਾ ਰਾਣੀ, ਬਲਵਿੰਦਰ ਸਿੰਘ ਚਹਿਲ, ਸੁਖਬੀਰ ਕੌਰ, ਚਮਕੌਰ ਸਿੰਘ ਤੂਰ, ਸਤਨਾਮ ਸਿੰਘ ਵਾਹਿਦ, ਜਗਰਾਜ ਸਿੰਘ ਨੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕਲੱਬ ਪ੍ਰਧਾਨ ਜਗਤਾਰ ਸਿੰਘ ਸ਼ਰਮਾ ਦਾ ਦਿਹਾਂਤ <br/> ਅਗਲੀ ਖ਼ਬਰ ਪੰਜਾਬੀ ਦਿਵਸ ਮਨਾਇਆ
Ad Position 24