ਸਮਾਧ ਭਾਈ, 25 ਸਤੰਬਰ (ਜਗਰੂਪ ਸਿੰਘ ਸਰੋਆ)-ਹਰ ਸਾਲ ਮੁਫ਼ਤ ਅੱਖਾਂ ਦੇ ਅਪ੍ਰੇਸ਼ਨ ਕੈਂਪ ਅਤੇ ਲੋੜਵੰਦ ਪਰਿਵਾਰਾਂ ਦੇ ਸਮੂਹਿਕ ਵਿਆਹ ਵਰਗੇ ਪੁੰਨ ਦੇ ਕਾਰਜ ਕਰਨ ਤੋਂ ਇਲਾਵਾ ਪਿੰਡ ਦੇ ਹਰ ਸਾਂਝੇ ਕੰਮਾਂ ਵਿਚ ਵਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਸ਼ਰਮਾ ਪਰਿਵਾਰ 'ਚੋਂ ਜਸਵੰਤ ਸਿੰਘ ਸ਼ਰਮਾ ਦੇ ਛੋਟੇ ਭਰਾ ਅਤੇ ਬਾਬਾ ਭਾਈ ਰੂਪ ਚੰਦ ਸਪੋਰਟਸ ਕਲੱਬ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਸ਼ਰਮਾ ਦਾ ਬੀਤੇ ਦਿਨੀਂ ਦਿਲ ਦੀ ਧੜਕਣ ਰੁਕ ਜਾਣ ਕਾਰਨ ਦਿਹਾਂਤ ਹੋ ਜਾਣ 'ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ | ਜਗਤਾਰ ਸਿੰਘ ਸ਼ਰਮਾ ਦੇ ਸਦੀਵੀ ਵਿਛੋੜੇ 'ਤੇ ਉਸ ਦਾ ਇਕਲੌਤਾ ਪੁੱਤਰ ਰਾਜਦੀਪ ਸਿੰਘ (ਯੂ.ਐਸ.ਏ.) ਅੰਤਿਮ ਰਸਮਾਂ ਵਿਚ ਸ਼ਾਮਲ ਨਹੀਂ ਹੋ ਸਕਿਆ | ਅੱਜ ਵੱਡੇ ਭਰਾ ਡਾ. ਭੁਪਿੰਦਰ ਸ਼ਰਮਾ (ਕੈਨੇਡਾ) ਤੇ ਰਾਜਵਿੰਦਰ ਰਾਜੂ ਸ਼ਰਮਾ (ਹਾਂਗਕਾਂਗ) ਦੇ ਵਿਦੇਸ਼ ਤੋਂ ਆਉਣ 'ਤੇ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਸਮਾਧ ਭਾਈ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ | ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਿਹਾਲ ਸਿੰਘ ਵਾਲਾ, ਜਥੇਦਾਰ ਤੀਰਥ ਸਿੰਘ ਮਾਹਲਾ, ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਸੀਨੀਅਰ ਅਕਾਲੀ ਆਗੂ ਖਣਮੁੱਖ ਭਾਰਤੀ ਪੱਤੋ, ਸੀਨੀਅਰ ਅਕਾਲੀ ਆਗੂ ਕਰਨਲ ਦਰਸ਼ਨ ਸਿੰਘ, ਸੇਵਾਦਾਰ ਅਜੈਬ ਸਿੰਘ, ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਡਾਕਟਰ ਰੂਪ ਸਿੰਘ, ਸਰਪੰਚ ਲਖਵੀਰ ਸਿੰਘ ਬਾਗੜੀ, ਬਲਵਿੰਦਰਜੀਤ ਸਿੰਘ ਬਰਾੜ, ਕੁਲਵਿੰਦਰ ਸਿੰਘ ਢਿੱਲੋਂ, ਧੰਨਇੰਦਰ ਸਿੰਘ ਕਿੰਗਰਾ, ਦਰਸਨ ਸਿੰਘ ਧਾਲੀਵਾਲ, ਦਰਸਨ ਸਿੰਘ ਭੀਮ (ਸਾਰੇ ਸਾਬਕਾ ਸਰਪੰਚ), ਸੁਖਵੰਤ ਰਾਜਾ ਬਰਾੜ, ਆਪ ਆਗੂ ਤਰਸੇਮ ਸਿੰਘ ਸੰਗਮ, ਸੀਨੀ. ਆਪ ਆਗੂ ਡਾ. ਪਵਨਦੀਪ ਸਿੰਘ, ਬਹਾਦਰ ਸਿੰਘ ਦਰਾਕਾ, ਗੁਰਦੀਪ ਸ਼ਰਮਾ, ਬੱਬੂ ਗੰਢੂ, ਪ੍ਰਧਾਨ ਤਰਸੇਮ ਸਿੰਘ ਸੇਮਾ, ਡਾਕਟਰ ਗਰਜਾ ਸਿੰਘ, ਜਸਵਿੰਦਰ ਸਿੰਘ ਕਿੰਗਰਾ, ਗੁਰਦੁਆਰਾ ਪ੍ਰਧਾਨ ਅਵਤਾਰ ਸਿੰਘ, ਪ੍ਰਧਾਨ ਜਗਜੀਤ ਸਿੰਘ, ਭੁਪਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੋਖਰ, ਤਰਲੋਚਨ ਸਮਾਧਵੀ, ਬਿੱਕਰ ਸਿੰਘ ਭਾਈ, ਰਛਪਾਲ ਸਿੰਘ ਬਾਗੜੀ, ਲਖਵੀਰ ਰਾਜੂ, ਸੈਕਟਰੀ ਜੁਗਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਚਹਿਲ, ਪੁਜਾਰੀ ਅਸ਼ੋਕ ਕੁਮਾਰ, ਦਰਸ਼ਨ ਸਿੰਘ ਸ਼ਰਮਾ, ਡਾ. ਰਘੁਵੀਰ ਸ਼ਰਮਾ, ਹਰਬੰਸ ਸਿੰਘ ਸਰੋ੍ਹਆਂ, ਭੋਲਾ ਸਿੰਘ ਪੰਡਤ, ਦੇਵੀ ਦਿਆਲ ਸ਼ਰਮਾ, ਕਿਰਪਾਲ ਭਾਰੀ, ਤੇਜ ਸਿੰਘ ਕਿੰਗਰਾ, ਚੇਅਰਮੈਨ ਕੰਵਲਜੀਤ ਸਿੰਘ, ਮੱਖਣ ਕਲੇਰ, ਡਾ. ਮਨਦੀਪ ਸਿੰਘ, ਜੱਸਾ ਸੰਧੂ, ਪ੍ਰੀਤਮ ਸਰੋਆ, ਮੱਖਣ ਸ਼ਰਮਾ, ਛਿੰਦਰ ਬਰਾੜ, ਪੰਚ ਰਘੁਵੀਰ ਭਾਊ, ਹਰਮੇਸ਼ ਸ਼ਰਮਾ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚ-ਸਰਪੰਚ, ਹੋਰ ਪਤਵੰਤੇ ਅਤੇ ਇਲਾਕੇ ਦੇ ਸਨੇਹੀਆਂ ਨੇ ਜਸਵੰਤ ਸਿੰਘ ਸ਼ਰਮਾ, ਡਾ. ਭੁਪਿੰਦਰ ਸਿੰਘ, ਦਿਲਬਾਗ ਸਿੰਘ ਸ਼ਰਮਾ, ਰਾਜਵਿੰਦਰ ਰਾਜੂ ਸ਼ਰਮਾ (ਹਾਂਗਕਾਂਗ) ਅਤੇ ਦੇਵੀ ਦਿਆਲ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ ਅਤੇ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਏ |