21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਮਰੱਥ ਹਸਪਤਾਲ 'ਚ ਮਨਾਇਆ ਵਿਸ਼ਵ ਫਾਰਮਾਸਿਸਟ ਦਿਵਸ <br/>

Ad Position 21
No active advertisement
ਵਿਸ਼ਵ ਫਾਰਮਾਸਿਸਟ ਦਿਵਸ ਮਨਾਉਣ ਸਮੇਂ ਸੀਨੀਅਰ ਸੇਵਾ ਮੁਕਤ ਫਾਰਮਾਸਿਸਟ ਰਾਜੇਸ਼ ਕੁਮਾਰ ਭਾਰਦਵਾਜ ਡਾ. ਸ਼ੀਨੂ ਗੋਇਲ ਨੂੰ ਗੁਲਦਸਤਾ ਦਿੰਦੇ ਹੋਏ, ਨਾਲ ਮੰਜੂ ਭਾਰਦਵਾਜ ਤੇ ਸਟਾਫ਼ | ਅਜੀਤ ਤਸਵੀਰ <br/> 26-09-2025
ਮੋਗਾ, 25 ਸਤੰਬਰ (ਗੁਰਤੇਜ ਸਿੰਘ)-ਸਮਰੱਥ ਹਸਪਤਾਲ ਮੋਗਾ ਵਿਖੇ ਸੀਨੀਅਰ ਸੇਵਾ-ਮੁਕਤ ਫਾਰਮਾਸਿਸਟ ਰਾਜੇਸ਼ ਕੁਮਾਰ ਭਾਰਦਵਾਜ ਦੀ ਅਗਵਾਈ ਵਿਚ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ | ਇਸ ਸਮੇਂ ਰਾਜੇਸ਼ ਭਾਰਦਵਾਜ ਨੇ ਕਿਹਾ ਕਿ ਵਿਸ਼ਵ ਫਾਰਮਾਸਿਸਟ 25 ਸਤੰਬਰ ਨੂੰ ਦੁਨੀਆ ਭਰ ਵਿਚ ਫਾਰਮਾਸਿਸਟ ਦੇ ਮਹੱਤਵ ਨੂੰ ਉਜਾਗਰ ਕਰਦੇ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਫਾਰਮਾਸਿਸਟਾਂ ਦਾ ਸਿਹਤ ਸੇਵਾਵਾਂ ਵਿਚ ਵਡਮੁੱਲਾ ਯੋਗਦਾਨ ਹੈ ਤੇ ਫਾਰਮਾਸਿਸਟ ਹੀ ਇਹ ਨਿਰਧਾਰਿਤ ਕਰਦਾ ਹੈ ਕਿ ਦਵਾਈ ਚੰਗੀ ਤਰ੍ਹਾਂ ਸਟੋਰ ਹੋਵੇ ਤੇ ਉਹ ਮਰੀਜ਼ਾਂ ਨੂੰ ਨੁਕਸਾਨ ਨਾ ਪਹੁੰਚਾਏ | ਇਸ ਮੌਕੇ ਉਨ੍ਹਾਂ ਵਿਸ਼ਵ ਫਾਰਮਾਸਿਸਟ ਦਿਵਸ ਮਨਾਉਂਦਿਆਂ ਡਾ. ਸ਼ੀਨੂ ਗੋਇਲ ਨੂੰ ਬੁੱਕਾ ਦੇ ਕੇ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਰਾਜੀਵ ਸ਼ਰਮਾ, ਦਿਨੇਸ਼ ਕਟਾਰੀਆ, ਰਘੂ ਜਿੰਦਲ, ਰਵੀ ਸ਼ਰਮਾ, ਮੋਹਿਤ ਜਿੰਦਲ, ਮੰਜੂ ਭਾਰਦਵਾਜ, ਕੁਲਦੀਪ ਕੌਰ, ਕਿਰਨ, ਸੁਮਨ, ਜਸਪਾਲ ਕੌਰ, ਅਮਨ ਤੇ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦਿੱਤਾ <br/> ਅਗਲੀ ਖ਼ਬਰ ਸਾਬਕਾ ਕਲੱਬ ਪ੍ਰਧਾਨ ਜਗਤਾਰ ਸਿੰਘ ਸ਼ਰਮਾ ਦਾ ਦਿਹਾਂਤ <br/>
Ad Position 24