12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮਾਤਾ ਦਮੋਦਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ 'ਚ ਮੱਲਾਂ ਮਾਰੀਆਂ <br/>

Ad Position 21
No active advertisement
ਅਜੀਤ ਡੈਸਕ 27-09-2025
ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਦੀਆਂ ਵਿਦਿਆਰਥਣਾਂ ਜਿੱਥੇ ਪੜ੍ਹਾਈ 'ਚ ਅੱਵਲ ਰਹਿੰਦੀਆਂ ਹਨ ਉੱਥੇ ਖੇਡਾਂ ਵਿਚ ਵੀ ਘੱਟ ਨਹੀਂ | ਜ਼ਿਲ੍ਹਾ ਪੱਧਰੀ ਨੈਸ਼ਨਲ ਕਬੱਡੀ ਦੇ ਮੁਕਾਬਲੇ ਬੱਧਨੀ ਕਲਾਂ ਵਿਖੇ ਕਰਵਾਏ ਗਏ ਜਿਸ ਵਿਚ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਨੈਸ਼ਨਲ ਕਬੱਡੀ ਅੰਡਰ-19 ਵਿਚ ਦੂਜੀ ਪੁਜ਼ੀਸ਼ਨ ਹਾਸਲ ਕਰ ਕੇ ਨਾਮਣਾ ਖੱਟਿਆ ਤੇ ਸਟੇਟ ਪੱਧਰ ਲਈ ਚਾਰ ਵਿਦਿਆਰਥਣਾਂ ਨੂੰ ਚੁਣਿਆ ਗਿਆ | ਇਸੇ ਤਰ੍ਹਾਂ ਸਰਕਲ ਕਬੱਡੀ ਅੰਡਰ-19 ਵਿਚ ਵੀ ਦੂਜੀ ਪੁਜ਼ੀਸ਼ਨ ਹਾਸਲ ਕਰ ਕੇ ਆਪਣਾ ਨਾਂਅ ਬਣਾਇਆ | ਇਸ ਵਿਚ ਵੀ ਸਟੇਟ ਪੱਧਰ ਲਈ ਚਾਰ ਵਿਦਿਆਰਥਣਾਂ ਦੀ ਚੋਣ ਕੀਤੀ ਗਈ | ਪਿ੍ੰਸੀਪਲ ਰਮਨਦੀਪ ਕੌਰ ਭੁੱਲਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਭਵਿੱਖ ਵਿਚ ਕਾਮਯਾਬ ਹੋਣ ਲਈ ਪ੍ਰੇਰਿਆ | ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ ਨੂੰ ਸਮਰਪਿਤ ਬਾਘਾ ਪੁਰਾਣਾ ਅੰਦਰ ਸੰਮੇਲਨ ਅੱਜ <br/> ਅਗਲੀ ਖ਼ਬਰ ਭੂਚਾਲ, ਅੱਗ ਤੇ ਹੋਰ ਐਮਰਜੈਂਸੀ ਸਥਿਤੀਆਂ ਦਰਮਿਆਨ ਸੁਰੱਖਿਆ ਲਈ ਫੈਲਾਈ ਜਾਗਰੂਕਤਾ <br/>
Ad Position 24