12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮਹਾਰਾਜਾ ਅਗਰਸੈਨ ਜੈਅੰਤੀ ਨੂੰ ਸਮਰਪਿਤ ਬਾਘਾ ਪੁਰਾਣਾ ਅੰਦਰ ਸੰਮੇਲਨ ਅੱਜ <br/>

Ad Position 21
No active advertisement
ਅਜੀਤ ਡੈਸਕ 27-09-2025
ਬਾਘਾ ਪੁਰਾਣਾ, 26 ਸਤੰਬਰ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਦੇ ਨਿਹਾਲ ਸਿੰਘ ਵਾਲਾ ਰੋਡ ਉੱਪਰ ਮਹਾਰਾਜਾ ਅਗਰਸੈਨ ਚੌਕ ਵਿਖੇ ਸਮੂਹ ਅਗਰਵਾਲ ਭਾਈਚਾਰੇ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ ਗਈ, ਜਿਸ ਦੌਰਾਨ ਸਮੂਹ ਭਾਈਚਾਰਾ ਵਲੋਂ ਪੂਜਾ ਅਰਚਨਾ ਕਰ ਕੇ ਸਮੂਹ ਸੰਗਤ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ, ਜਿਸ ਦੇ ਤਹਿਤ ਮਹਾਰਾਜਾ ਅਗਰਸੈਨ ਜੈਅੰਤੀ ਨੂੰ ਸਮਰਪਿਤ ਅਗਰਵਾਲ ਭਾਈਚਾਰੇ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਤਹਿਤ 27 ਸਤੰਬਰ, ਦਿਨ ਸਨਿੱਚਰਵਾਰ ਨੂੰ ਸਥਾਨਕ ਸ਼ਹਿਰ ਦੇ ਕੋਟਕਪੂਰਾ ਰੋਡ ਉੱਪਰ ਸਥਿਤ ਮਿੱਤਲ ਰਿਜੋਰਟ ਵਿਖੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ | ਉਕਤ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਵਿਜੇ ਬਾਂਸਲ, ਯੂਥ ਪ੍ਰਧਾਨ ਪਵਨ ਗੋਇਲ ਨੇ ਦੱਸਿਆ ਕਿ ਸ੍ਰੀ ਬਾਲ ਕਿ੍ਸ਼ਨ ਗਰਗ ਪ੍ਰਧਾਨ ਰਾਈਸ ਮਿੱਲ ਐਸੋਸੀਏਸ਼ਨ ਪੰਜਾਬ, ਪ੍ਰੇਮ ਕੁਮਾਰ ਬਾਂਸਲ ਸ਼ਕਤੀ ਵਾਲੇ, ਨਰੇਸ਼ ਮਿੱਤਲ, ਕੇਵਲ ਕਿ੍ਸ਼ਨ ਗਰਗ, ਕਿ੍ਸ਼ਨ ਕਾਂਸਲ, ਯਸ਼ਪਾਲ ਜਿੰਦਲ ਦੀ ਪ੍ਰੇਰਨਾ ਸਦਕਾ ਬਾਘਾ ਪੁਰਾਣਾ ਵਿਖੇ ਇਕ ਮਹਾਂ ਸੰਮੇਲਨ ਹੋਣ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਵਿਜੇ ਬਾਂਸਲ, ਯੂਥ ਪ੍ਰਧਾਨ ਪਵਨ ਗੋਇਲ, ਸੈਕਟਰੀ ਅਸ਼ੋਕ ਗਰਗ, ਕੈਸ਼ੀਅਰ ਸੁਖਦਰਸ਼ਨ ਸਿੰਗਲਾ ਨੇ ਅਗਰਵਾਲ ਭਰਾਵਾਂ ਦਾ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸੰਮੇਲਨ ਵਿਚ ਪਰਿਵਾਰ ਸਮੇਤ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਐੱਸ.ਸੀ. ਅਤੇ ਪਛੜੇ ਵਰਗਾਂ ਦੇ ਹਿਤਾਂ ਲਈ ਲੜਦਾ ਰਹਾਂਗਾ-ਰਾਜਵਿੰਦਰ ਸਿੰਘ ਧਰਮਕੋਟ <br/> ਅਗਲੀ ਖ਼ਬਰ ਮਾਤਾ ਦਮੋਦਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ 'ਚ ਮੱਲਾਂ ਮਾਰੀਆਂ <br/>
Ad Position 24