ਮੋਗਾ, 26 ਸਤੰਬਰ (ਅਸ਼ੋਕ ਬਾਂਸਲ)-ਸਰਕਾਰ ਵਲੋਂ ਜਾਰੀ ਹਦਾਇਤਾਂ ਅਤੇ ਮੋਗਾ ਸ਼ਹਿਰ ਦੀ ਸਫ਼ਾਈ ਨੂੰ ਮੁੱਖ ਰੱਖਦੇ ਹੋਏ ਏ.ਡੀ.ਸੀ. ਸ਼੍ਰੀਮਤੀ ਚਾਰੂ ਮਿਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੇਅਰ ਬਲਜੀਤ ਸਿੰਘ ਚਾਨੀ, ਜੋਇੰਟ ਕਮਿਸ਼ਨਰ ਰਮਨ ਕੁਮਾਰ, ਰਣਜੀਤ ਸਿੰਘ, ਚੀਫ਼ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ, ਸੁਮਨ ਕੁਮਾਰ, ਇਕਬਾਲ ਸਿੰਘ, ਐਸ.ਕੇ. ਬਾਂਸਲ ਐਨ.ਜੀ.ਓ. ਕੋਆਰਡੀਨੇਟਰ, ਪ੍ਰੋਫੈਸਰ ਬਲਵਿੰਦਰ ਸਿੰਘ ਐਨ.ਜੀ.ਓ. ਦੀ ਅਗਵਾਈ ਹੇਠ ਨਗਰ ਨਿਗਮ ਮੋਗਾ ਵਲੋਂ 15 ਸਤੰਬਰ ਤੋਂ 2 ਅਕਤੂਬਰ ਤੱਕ ਸਫ਼ਾਈ ਮੁਹਿੰਮ ਪੰਦ੍ਹਰਵਾੜਾ ਦੇ ਤਹਿਤ ਚਲਾਈ ਜਾ ਰਹੀ ਹੈ | ਐਨ.ਜੀ.ਓ. ਐਸ.ਕੇ. ਬਾਂਸਲ ਨੇ ਦੱਸਿਆ ਕਿ ਅੱਜ ਇਕ ਦਿਨ ਇਕ ਘੰਟਾ ਇਕ ਸਾਥ ਸਵੱਛਤਾ ਅਭਿਆਨ ਤਹਿਤ ਮੋਗਾ ਦੇ ਨੇਚਰ ਪਾਰਕ ਵਿਖੇ ਇਕ ਘੰਟਾ ਲਗਾਤਾਰ ਸਫ਼ਾਈ ਕੀਤੀ ਅਤੇ ਪਾਰਕ 'ਚ ਸਾਫ਼ ਸਫ਼ਾਈ ਲਈ ਲੋਕਾਂ ਨੂੰ ਜਾਗਰੂਕ ਕੀਤਾ | ਸ਼ਹਿਰ ਦੇ ਪਬਲਿਕ ਸਥਾਨਾਂ ਦੀ ਲਗਾਤਾਰ ਸਫ਼ਾਈ ਹੋ ਰਹੀ ਹੈ | ਇਸ ਸਫ਼ਾਈ ਅਭਿਆਨ ਵਿਚ ਐਨ.ਜੀ.ਓ. ਪੂਰਾ ਸਾਥ ਦੇ ਰਹੀ ਹੈ ਇਸ ਸਫ਼ਾਈ ਅਭਿਆਨ ਵਿਚ ਨਗਰ ਨਿਗਮ ਦੇ ਕਰਮਚਾਰੀ ਐਸ.ਆਈ. ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਅਮਰਜੀਤ ਸਿੰਘ, ਸੁਨੀਲ ਕੁਮਾਰ, ਸੁਪਰਵਾਈਜ਼ਰ ਬਲਦੇਵ ਸਿੰਘ, ਸੀ.ਐਫ. ਮਮਤਾ ਰਾਣੀ, ਡਿੰਪਲ ਵਲੋਂ ਯੋਗਦਾਨ ਪਾਉਂਦੇ ਹੋਏ ਅਪੀਲ ਕੀਤੀ ਕਿ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ |