ਬਾਘਾ ਪੁਰਾਣਾ, 26 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ 'ਚ ਔਰਤਾਂ ਦੀ ਸ਼ਮੂਲੀਅਤ ਕਰਨ ਦੇ ਮਨੋਰਥ ਤਹਿਤ ਪਿੰਡ ਮਾਣੂੰਕੇ 'ਚ ਮਹਿਲਾ ਕਾਂਗਰਸ ਦੀ ਮੀਟਿੰਗ ਮਹਿਲਾ ਆਗੂ ਬੀਬੀ ਗੁਰਦੇਵ ਕੌਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਬੀਬੀ ਗੁਰਦੇਵ ਕੌਰ ਨੇ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਔਰਤਾਂ ਦੀ ਵਿਸ਼ੇਸ਼ ਭੂਮਿਕਾ ਹੋਵੇਗੀ ਅਤੇ ਇਸ ਤਰ੍ਹਾਂ ਦੇ ਵਿਸ਼ਾਲ ਇਕੱਠ ਹਰੇਕ ਪਿੰਡ 'ਚ ਕੀਤੇ ਜਾਣਗੇ ਜਿਸ 'ਚ ਵੱਡੀ ਗਿਣਤੀ 'ਚ ਮਹਿਲਾਵਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾਵੇਗਾ | ਇਹ ਵਿਸ਼ਾਲ ਇਕੱਠ ਬੀਬੀ ਮਨਜੀਤ ਕੌਰ ਮਾਣੂੰਕੇ ਜ਼ਿਲ੍ਹਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ ਵਿੰਗ ਮੋਗਾ ਦੀ ਹਾਜ਼ਰੀ 'ਚ ਹੋਇਆ | ਇਸ ਮੌਕੇ ਪਰਮਿੰਦਰ ਸਿੰਘ ਐੱਸ.ਸੀ ਸੈੱਲ ਨਿਹਾਲ ਸਿੰਘ ਵਾਲਾ ਵੀ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਵੀ ਕਾਂਗਰਸ ਪਾਰਟੀ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਕੁਝ ਮਹਿਲਾਂ ਆਗੂਆਂ ਨੂੰ ਜ਼ਿੰਮੇਵਾਰੀਆਂ ਦੇਣ ਲਈ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ 'ਚ ਵਾਈਸ ਪ੍ਰਧਾਨ ਮਨਜੀਤ ਕੌਰ ਮਾਣੂੰਕੇ, ਸਿਮਰਨਜੀਤ ਕੌਰ ਵਾਰਡ ਪ੍ਰਧਾਨ, ਰਾਣੀ ਮਾਣੂੰਕੇ ਨੂੰ ਬਤੌਰ ਸੈਕਟਰੀ ਲਗਾਇਆ ਗਿਆ | ਇਸ ਮੌਕੇ ਕੁਲਵਿੰਦਰ ਕੌਰ ਚੜਿੱਕ ਬਲਾਕ ਪ੍ਰਧਾਨ ਬੁੱਧ ਸਿੰਘ ਵਾਲਾ, ਸੁਖਦੀਪ ਕੌਰ ਸੈਕਟਰੀ ਨਿਹਾਲ ਸਿੰਘ ਵਾਲਾ, ਬਲਾਕ ਪ੍ਰਧਾਨ ਸ਼ਹਿਰੀ ਸਿਮਰਜੀਤ ਕੌਰ, ਪ੍ਰਧਾਨ ਸੁਖਦੀਪ ਕੌਰ ਨਿਹਾਲ ਸਿੰਘ ਵਾਲਾ ਬਲਾਕ ਦਿਹਾਤੀ, ਜਰਨਲ ਸੈਕਟਰੀ ਸਵਰਨਜੀਤ ਕੌਰ ਬਾਘਾ ਪੁਰਾਣਾ ਅਤੇ ਪਿ੍ਥੀ ਸਿੰਘ ਚੜਿੱਕ ਐਕਟਿਵ ਪ੍ਰਧਾਨ ਮੋਗਾ, ਭੋਲਾ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ |