12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦੁਸਹਿਰਾ ਕਮੇਟੀ ਨੇ ਦੁਸਹਿਰੇ ਦੇ ਤਿਉਹਾਰ ਮੌਕੇ ਝੰਡਾ ਪੂਜਣ ਕੀਤਾ <br/>

Ad Position 21
No active advertisement
ਅਜੀਤ ਡੈਸਕ 27-09-2025
ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਦੁਸਹਿਰਾ ਕਮੇਟੀ ਮੋਗਾ ਨੇ ਅੱਜ ਟਾਊਨ ਹਾਲ ਸਟੇਡੀਅਮ ਵਿਖੇ ਰਾਮ ਜਨਮ ਅਤੇ ਝੰਡਾ ਪੂਜਾ ਸਮਾਰੋਹ ਨਾਲ ਦੁਸਹਿਰਾ ਮਨਾਇਆ | ਸਮਾਜ ਸੇਵਕ ਸਰੋਜ ਜਿੰਦਲ ਅਤੇ ਐਸ.ਐਫ.ਸੀ. ਗਰੁੱਪ ਦੇ ਸੀ.ਈ.ਓ. ਅਭਿਸ਼ੇਕ ਜਿੰਦਲ ਨੇ ਪੰਡਤ ਮਹਿੰਦਰ ਨਰਾਇਣ ਝਾਅ ਦੀ ਅਗਵਾਈ ਵਿਚ ਝੰਡਾ ਪੂਜਾ ਸਮਾਰੋਹ ਦੀ ਅਗਵਾਈ ਕੀਤੀ | ਇਸ ਮੌਕੇ ਭਗਵਾਨ ਰਾਮ ਦੇ ਨਾਮ 'ਤੇ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿੱਥੇ ਭਜਨ ਗਾਇਕਾਂ ਨੇ ਆਪਣੇ ਭਜਨਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਸੇਠੀ ਨੇ ਕਿਹਾ ਕਿ ਭਗਵਾਨ ਰਾਮ ਦੇ ਵਿਆਹ ਦੀ ਯਾਦ ਵਿਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ 27 ਸਤੰਬਰ ਨੂੰ ਦੁਪਹਿਰ 3 ਵਜੇ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ, ਜਿਸ ਵਿਚ ਸ਼ਹਿਰ ਦੇ ਪ੍ਰਮੁੱਖ ਪਤਵੰਤੇ ਹਾਜ਼ਰ ਹੋਣਗੇ | ਸ਼ੋਭਾ ਯਾਤਰਾ ਦੁਪਹਿਰ 3 ਵਜੇ ਸ਼ੁਰੂ ਹੋਵੇਗਾ, ਸ਼ਹਿਰ ਦਾ ਚੱਕਰ ਲਗਾਉਂਦਾ ਹੋਇਆ ਦੇਰ ਰਾਤ ਪੁਰਾਣੀ ਦਾਣਾ ਮੰਡੀ ਵਿਖੇ ਸਮਾਪਤ ਹੋਵੇਗਾ | ਉਨ੍ਹਾਂ ਦੱਸਿਆ ਕਿ 2 ਅਕਤੂਬਰ ਨੂੰ ਟਾਊਨ ਹਾਲ ਸਟੇਡੀਅਮ ਵਿਖੇ ਦੁਸਹਿਰਾ ਮਨਾਇਆ ਜਾਵੇਗਾ, ਜਿੱਥੇ ਰਿਮੋਟ ਕੰਟਰੋਲ ਦੀ ਵਰਤੋਂ ਕਰਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ | ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਦੁਸਹਿਰਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਸੇਠੀ, ਡਾ. ਪੀ.ਐਨ. ਮਹਾਜਨ, ਧਰਮਪਾਲ ਗੁਪਤਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਵਿਜੇ ਗਰਗ, ਸੰਜੀਵ ਸੂਦ, ਵੇਦ ਵਿਆਸ ਕਾਂਸਲ, ਜਨਰਲ ਸਕੱਤਰ ਓਮਕਾਰ ਸਿੰਗਲਾ, ਅਸ਼ੋਕ ਮਨਚੰਦਾ, ਸਮਾਜ ਸੇਵਿਕਾ ਮੈਡਮ ਭਾਵਨਾ ਬਾਂਸਲ, ਮੋਹਨ ਲਾਲ ਗੋਇਲ, ਨੀਨੂ ਬਾਂਸਲ, ਸੁਨੀਤਾ ਬਾਂਸਲ, ਅਰਚਨਾ ਬਾਂਸਲ, ਕਸ਼ਿਸ਼ ਬਾਂਸਲ, ਕਾਂਜਲਾ ਬਾਂਸਲ, ਡਾ. ਪਰਵੇ ਬਾਂਸਲ, ਵਿਜੇ ਸਿੰਗਲਾ, ਰਮੇਸ਼ ਕੁਮਾਰ, ਸੰਜੀਵ ਅਰੋੜਾ, ਅਨੁਜ ਸਿੰਗਲਾ, ਸਾਬਕਾ ਕੌਂਸਲਰ ਗੋਵਰਧਨ ਪੋਪਲੀ, ਵਿਕਾਸ ਕਪੂਰ, ਅਰੁਣ ਸਿੰਗਲਾ ਸੂਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸੇਵਾ ਉਨ੍ਹਾਂ ਦੇ ਮੁੜ ਵਸੇਬੇ ਦੀ ਨਿਮਾਣੀ ਜਿਹੀ ਕੋਸ਼ਿਸ਼-ਮਾਹਲਾ/ਛਿੰਦਾ <br/> ਅਗਲੀ ਖ਼ਬਰ ਅੱਖਾਂ ਦੇ ਮੁਫਤ ਆਪ੍ਰੇਸ਼ਨ ਕੈਂਪ ਦਾ ਕਾਰਡ ਜਾਰੀ ਕੀਤਾ <br/>
Ad Position 24