ਮੋਗਾ, 26 ਸਤੰਬਰ (ਜਸਪਾਲ ਸਿੰਘ ਬੱਬੀ)-ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਮੋਗਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਖਾਂ ਦੀ ਜਾਂਚ ਅਤੇ ਮੁਫਤ ਆਪ੍ਰੇਸ਼ਨ ਕੈਂਪ 30 ਸਤੰਬਰ ਦਿਨ ਮੰਗਲਵਾਰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਸੰਤ ਗੁਲਾਬ ਸਿੰਘ ਘੋਲੀਏਵਾਲਾ ਗੁਰਦੁਆਰਾ ਸਾਹਮਣੇ ਸਰਾਫਾ ਬਾਜ਼ਾਰ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ | ਸੁਖਚੈਨ ਸਿੰਘ ਰਾਮੂੰਵਾਲੀਆ, ਗਗਨਦੀਪ ਸਿੰਘ ਸਦਿਉੜਾ, ਚਮਕੌਰ ਸਿੰਘ ਭਿੰਡਰ ਨੇ ਦੱਸਿਆ ਕਿ ਕੈਂਪ ਵਿਚ ਅੱਖਾਂ ਦੇ ਚਿੱਟੇ ਮੋਤੀਏ ਜਾਂ ਅੱਖਾਂ ਦੀਆਂ ਹੋਰ ਕੋਈ ਵੀ ਬਿਮਾਰੀਆਂ ਦੇ ਆਪ੍ਰੇਸ਼ਨ ਮੁਫਤ ਕੀਤੇ ਜਾਣਗੇ ਤੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ | ਆਪ੍ਰੇਸ਼ਨ ਵਾਲੇ ਸਾਰੇ ਮਰੀਜ਼ਾਂ ਨੂੰ ਲੈ ਕੇ ਜਾਣ, ਲੈ ਕੇ ਆਉਣ ਦਾ ਸਾਰਾ ਪ੍ਰਬੰਧ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ | ਇਸ ਮੌਕੇ ਹਰਜੀਤ ਸਿੰਘ ਕੰਡਾ, ਜਸਪਾਲ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਯਸ਼ਪਾਲ ਪਾਲੀ, ਅਮਰਜੀਤ ਸਿੰਘ ਕਲਕੱਤਾ, ਜਸਪਾਲ ਸਿੰਘ ਧੁੰਨਾ, ਗੁਰਮੀਤ ਸਿੰਘ ਢਿੱਲੋਂ, ਰਾਕੇਸ਼ ਭੱਲਾ, ਸੁਰੇਸ਼ ਭੱਲਾ, ਸੋਨੂੰ ਕੜਵੱਲ, ਬੱਬੂ ਜੌੜਾ, ਵਿਜੈ ਕੰਡਾ, ਕਪਿਲ ਕੰਡਾ ਆਦਿ ਹਾਜ਼ਰ ਸਨ |