12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 27-09-2025
ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਸਿ੍ਸ਼ਟੀ ਤੇ ਕਲਾ ਦੇ ਨਿਰਮਾਤਾ ਵਿਸ਼ਵਕਰਮਾ ਦਾ ਜਨਮ ਦਿਨ ਮਨਾਉਣ ਲਈ ਸਮੂਹ ਜਥੇਬੰਦੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਪ੍ਰੋਗਰਾਮ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਸਾਹਮਣੇ ਵਿਸ਼ਵਕਰਮਾ ਭਵਨ ਵਿਖੇ 22 ਅਕਤੂਬਰ ਨੂੰ ਮਨਾਇਆ ਜਾਵੇਗਾ | ਵਿਸ਼ਵਕਰਮਾ ਭਵਨ ਵਿਖੇ ਇਸ ਸਬੰਧ ਵਿਚ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਹਰਮੇਲ ਸਿੰਘ ਡਰੋਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਰਾਜਾ ਸਿੰਘ ਭਾਰਤ ਵਾਲੇ, ਮਾਸਟਰ ਇੰਦਰਜੀਤ ਸਿੰਘ, ਚਮਕੌਰ ਸਿੰਘ ਝੰਡੇਆਣਾ ਸਾਰੇ ਸਾਬਕਾ ਪ੍ਰਧਾਨ ਤੇ ਵੱਖ-ਵੱਖ ਮੈਂਬਰ ਸ਼ਾਮਿਲ ਸਨ | ਮੀਟਿੰਗ ਵਿਚ ਚਰਨਜੀਤ ਸਿੰਘ ਝੰਡੇਆਣਾ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਗੁਰਨਾਮ ਸਿੰਘ ਲਵਲੀ, ਗੁਰਬਖ਼ਸ਼ ਸਿੰਘ ਟੀਟੂ, ਚਰਨਜੀਤ ਸਿੰਘ ਬੰਮਰਾਹ ਨੇ ਵਿਸ਼ਵਕਰਮਾ ਦਿਵਸ ਮਨਾਉਣ ਸਬੰਧੀ ਸੁਝਾਅ ਦਿੱਤੇ | ਮੀਟਿੰਗ 'ਚ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਕੀਰਤਨੀ ਜਥੇ, ਢਾਡੀਆਂ ਸਬੰਧੀ ਵਿਚਾਰ ਕੀਤੀ ਗਈ | ਮੀਟਿੰਗ ਵਿਚ ਬਚਿੱਤਰ ਸਿੰਘ ਕਲਸੀ, ਦਲਜੀਤ ਸਿੰਘ, ਹਰਤੇਜ ਸਿੰਘ, ਹਾਕਮ ਸਿੰਘ ਖੋਸਾ, ਚਮਕੌਰ ਸਿੰਘ ਮੁੱਖ ਗ੍ਰੰਥੀ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਲ ਪਿ੍ੰਸੀਪਲਾਂ ਦੀਆਂ ਲਗ-ਪਗ 1000 ਤੋਂ ਵੱਧ ਖ਼ਾਲੀ ਅਸਾਮੀਆਂ ਪੰਜਾਬ ਸਰਕਾਰ ਤੁਰੰਤ ਭਰੇ-ਯੂਨੀਅਨ ਅਗਲੀ ਖ਼ਬਰ ਮੁਫਤ ਮੈਡੀਕਲ ਕੈਂਪ ਲਗਾਇਆ <br/>
Ad Position 24