ਨੱਥੂਵਾਲਾ ਗਰਬੀ, 26 ਸਤੰਬਰ (ਨਵਦੀਪ ਸਿੰਘ)-ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਪਿਛਲੇ ਦਿਨੀਂ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮੇਂ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਰਦਾਰ ਨਿਸ਼ਾਨ ਸਿੰਘ ਸੰਧੂ ਮੋਗਾ ਨੇ ਆਪਣੇ ਵਿਚਾਰਾਂ ਰਾਹੀਂ ਸੰਸਥਾ ਦੇ ਪ੍ਰਬੰਧਕ ਤੇ ਪਿ੍ੰਸੀਪਲ ਨੂੰ ਵਧਾਈ ਦਿੱਤੀ ਕਿ ਜੋ ਅਧਿਆਪਕਾਂ ਦਾ ਮਾਣ ਸਨਮਾਨ ਕੀਤਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਜੋ ਅਧਿਆਪਕ ਪਿਛਲੇ ਲੰਬੇ ਅਰਸੇ 27-28 ਸਾਲ ਤੋਂ ਆਪਣਾ ਫ਼ਰਜ਼ ਅਦਾ ਕਰ ਰਹੇ ਹਨ ਉਹ ਇਕ ਪਰਿਵਾਰ ਦਾ ਰੂਪ ਸਮਝ ਕੇ ਹੀ ਕੰਮ ਕਰ ਰਹੇ ਹਨ, ਪਿ੍ੰਸੀਪਲ ਭੁਪਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਜੋ ਅੱਜ ਸੰਸਥਾ ਨਾਲ ਸਾਰੇ ਅਧਿਆਪਕ ਆਪਣਾ ਫ਼ਰਜ਼ ਨਿਭਾ ਰਹੇ ਹਨ | ਉਸ 'ਚ ਮਹੱਤਵਪੂਰਨ ਯੋਗਦਾਨ ਪਿ੍ੰਸੀਪਲ ਮੈਡਮ ਤੇਜਿੰਦਰ ਕੌਰ ਗਿੱਲ ਦੇ ਚੰਗੇ ਸੁਭਾਅ, ਚੰਗੇ ਗੁਣਾਂ ਤੇ ਇਮਾਨਦਾਰੀ ਦਾ ਸਬੂਤ ਹੈ | ਉਨ੍ਹਾਂ ਦਾ 34-35 ਸਾਲ ਦਾ ਤਜਰਬਾ ਹੋਣ ਕਰਕੇ ਸੰਸਥਾ ਨੂੰ ਚਾਰ ਚੰਨ ਲੱਗੇ ਹੋਏ ਹਨ, ਸੰਸਥਾ ਦੇ ਸਾਰੇ ਅਧਿਆਪਕਾ ਵਲੋਂ ਪਿ੍ੰਸੀਪਲ ਤੇਜਿੰਦਰ ਕੌਰ ਗਿੱਲ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮੇਂ ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਰਿਟਾ: ਪਿ੍ੰਸੀਪਲ ਹਰਜਿੰਦਰ ਸਿੰਘ ਚੰਡਾਲ, ਰਿਟਾ: ਪਿ੍ੰਸੀਪਲ ਅਜਮੇਰ ਸਿੰਘ, ਸੁਪਰਡੈਂਟ ਪਰਮਜੀਤ ਸਿੰਘ ਮਾਹਲਾ, ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਬਲਵਿੰਦਰਪਾਲ ਸਿੰਘ, ਪਰਮਜੀਤ ਸਿੰਘ ਖ਼ਾਲਸਾ, ਹਰਵਿੰਦਰ ਸਿੰਘ ਨੰਬਰਦਾਰ, ਬਲਜੀਤ ਸਿੰਘ ਬਰਾੜ, ਰੂਪ ਸਿੰਘ ਬਰਾੜ, ਰਜਿੰਦਰ ਸਿੰਘ ਬਰਾੜ ਪਿ੍ੰਸੀਪਲ ਭੁਪਿੰਦਰ ਕੌਰ, ਵਾਈਸ ਪਿ੍ੰਸੀਪਲ ਤਰਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸਨ |